nan
nan
ਦੇਖੋ, ਦੁਖ. "ਸਭ ਦੂਖ ਬਿਨਾਸੇ ਰਾਮਰਾਇ." (ਬੰਸ ਮਃ ੧) ੨. ਦੂਸਣ ਦਾ ਸੰਖੇਪ. "ਜੈਸੇ ਕੋਊ ਸੁ ਕਬਿ ਕੁ ਕਬਿ ਕੇ ਕਬਿੱਤ ਸੁਨ, ਸਭਾ ਬੀਚ ਦੂਖ ਕਰ ਮਾਨਤ ਨ ਬਾਤ ਕੋ." (ਕ੍ਰਿਸਨਾਵ)
ਸੰ. ਦੂਸਕ. ਵਿ- ਦੋਸ਼ ਲਾਉਣ ਵਾਲਾ। ੨. ਸੰਗ੍ਯਾ- ਦੋਸ ਪੈਦਾ ਕਰਨ ਵਾਲਾ ਪਦਾਰਥ.
ਦੇਖੋ, ਦੂਸਣ ੩. "ਦੂਖਣ ਔ ਖਰ ਦੈਤ ਪਠਾਏ." (ਰਾਮਾਵ)
ਵਿ- ਦੁੱਖਿਤ. ਦੁਖੀ. "ਦੂਖਤ ਮੋਹਿ ਕਰੈ ਬਿਨ ਜਾਨੀ." (ਨਾਪ੍ਰ) ੨. ਦੇਖੋ, ਦੂਖਿਤ.
ਵਿ- ਭਯਾਨਕ ਦੁੱਖ. ਦਰ (ਡਰ) ਦੇਣ ਵਾਲਾ ਦੁੱਖ। ੨. ਸੰਗ੍ਯਾ- ਅਸਾਧ ਰੋਗ. "ਦੂਖ ਦਰਦ ਮਨ ਤੇ ਭਉ ਜਾਇ." (ਸੁਖਮਨੀ)
ਦੇਖੋ, ਦੂਸਣ ੨। ੨. ਦੇਖੋ, ਦੂਸਣ ੩.
ਸੰਗ੍ਯਾ- ਦੂਸਣ ਲਾਉਣ ਦੀ ਕ੍ਰਿਯਾ. ਨਿੰਦਾ. "ਸੰਤ ਕੀ ਦੂਖਨਾ ਸੁਖ ਤੇ ਟਰੈ." (ਸੁਖਮਨੀ) "ਕਈ ਕੋਟਿ ਪਰਦੂਖਨਾ ਕਰਹਿ." (ਸੁਖਮਨੀ) ਪਰਾਈ ਨਿੰਦਾ ਕਰਦੇ ਹਨ.
ਵਿ- ਦੁੱਖਨਾਸ਼ਕ. "ਭੈ ਭੰਜਨ ਅਘ ਦੂਖਨਾਸ, ਮਨਹਿ ਅਰਾਧ ਹਰੇ." (ਬਾਵਨ)
ਦੂਸਣ (ਦੋਸ) ਲਾਉਣ ਤੋਂ. "ਸੰਤ ਕੈ ਦੂਖਨਿ ਆਰਜਾ ਘਟੈ." (ਸੁਖਮਨੀ)