اُ توں شروع ہون والے پنجابی لفظاں دے معنےਨ

ਸੰ. ਨਿਰ੍‍ਵਾਹ. ਸੰਗ੍ਯਾ- ਸਰੰਜਾਮ. ਪ੍ਰਬੰਧ. ਇੰਤਜਾਮ। ੨. ਕਿਸੇ ਕਰਮ ਦਾ ਬਰਾਬਰ ਜਾਰੀ ਰਹਿਣ ਦਾ ਭਾਵ। ੩. ਪਾਲਨ. "ਅੰਤਿ ਕਰੈ ਨਿਰਬਾਹੁ." (ਸ. ਕਬੀਰ) ੪. ਜੀਵਿਕਾ. ਗੁਜ਼ਾਰਾ। ਪ ਪਹੁਚਣਾ. ਦੇਖੋ, ਨਿਰਬਹੀਐ.


ਸੰ. ਨਿਰ੍‍ਵਾਣ. ਸੰਗ੍ਯਾ- ਮੋਕ੍ਸ਼੍‍. ਛੁਟਕਾਰਾ. ਰਿਹਾਈ। ੨. ਨਿਵ੍ਰਿੱਤਿ. ਹਟਣਾ। ੩. ਵਿਰਕ੍ਤ ਉਦਾਸੀ ਸਾਧੂ ਦੀ ਖ਼ਾਸ ਪਦਵੀ. ਦੇਖੋ, ਪ੍ਰੀਤਮਦਾਸ। ੪. ਵਿ- ਹਟਿਆਹੋਇਆ। ਪ ਸ਼ਾਂਤ। ੬. ਮੁਕ੍ਤ। ੭. ਥਕਿਆ ਹੋਇਆ। ੮. ਮੋਇਆ। ੯. ਦੇਖੋ, ਸਤਨਾਮੀ.


ਅਮ੍ਰਿਤਸਰ ਜੀ ਦੇ ਦਿੱਲੀ ਦਰਵਾਜ਼ੇ ਨਿਰਬਾਣ ਅਖਾੜੇ ਦਾ ਤਾਲ.


ਸੰਗ੍ਯਾ- ਤੁਰੀਯ (ਤੁਰੀਆ) ਪਦ. ਅਵਿਨਾਸ਼ੀ ਪਦ. "ਨਿਰਮਲ ਨਿਰਬਾਣਪਦ ਚੀਨਿਲੀਜੈ." (ਰਾਮ ਨਾਮਦੇਵ) "ਨਿਰਬਾਣਪਦ ਇਕ ਹਰਿ ਕੋ ਨਾਮ." (ਭੈਰ ਨਾਮਦੇਵ) ਦੇਖੋ, ਨਿਰਬਾਣ.


ਵਿ- ਵਿਰਕ. ਤ੍ਯਾਗੀ. ਦੇਖੋ, ਨਿਰਬਾਣ. "ਆਪਿ ਨਿਰਬਾਣੀ ਆਪੇ ਭੋਗੀ." (ਭੈਰ ਮਃ ਪ) ੨. ਸੰ. निवारणी. ਜੋ ਬੋਲਦਾ ਨਹੀਂ. ਗੁੰਗਾ.


ਦੇਖੋ, ਨਿਰਬਾਮਪਦ."ਸਬਦਿ ਰਪੈ ਘਰੁ ਪਾਈਐ ਨਿਰਬਾਣੀਪਦੁ ਨੀਤਿ." (ਸ੍ਰੀ ਅਃ ਮਃ ੧)


ਦੇਖੋ, ਨਿਰਵਾਤ.


ਵਿ- ਵਾਦ (ਝਗੜਾ) ਨਾ ਕਰਨ ਵਾਲਾ। ੨. निर्वादिन- ਨਿਰ੍‍ਵਾਦੀ. ਅਪਵਾਦ (ਨਿੰਦਾ) ਕਰਨ ਵਾਲਾ.


ਵਿ- ਬਿਨਾ ਵਾਧ (ਰੁਕਾਵਟ). ੨. ਵਿਘਨ ਰਹਿਤ। ੩. ਬਾਧਾ (ਪੀੜਾ) ਬਿਨਾ. ਦੁੱਖ ਰਹਿਤ.