اُ توں شروع ہون والے پنجابی لفظاں دے معنےਬ

ਦੇਖੋ, ਬਲਾ ੬- ੭ ਅਤੇ ਬਲਾਇ.


ਦੇਖੋ, ਮਲਾਈ। ੨. ਫ਼ਾ. [بالائی] ਵਿ- ਉੱਪਰ ਦਾ. ਊਪਰੀ.


ਬਾਲਕਰੂਪ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਸਤਿਗੁਰੂ। ੨. ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਦਿੱਲੀ ਵਿੱਚ ਦੇਹਰਾ. ਇਹ ਦਿੱਲੀ ਦਰਵਾਜੇ ਤੋਂ ਬਾਹਰ, ਹੁਮਾਯੂੰ ਦੇ ਮਕਬਰੇ ਤੋਂ ਨਾਲੇ ਦੇ ਪਾਰ ਅਤੇ ਸੀਸਗੰਜ ਤੋਂ ਚਾਰ ਮੀਲ ਦੀ ਵਿੱਥ ਪੁਰ ਹੈ. ਇੱਥੇ ਗੁਰੂ ਹਰਿਕ੍ਰਿਸਨ ਸਾਹਿਬ ਦਾ ਸੰਸਕਾਰ ਹੋਇਆ ਹੈ. ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਦੇ ਅੰਗੀਠੇ ਭੀ ਇਸੇ ਥਾਂ ਹਨ. ਦੇਖੋ, ਦਿੱਲੀ ਦਾ ਅੰਗ ੪.


ਇੱਕ ਵੈਸਨਵੀ ਚਤੁਰਭੁਜ ਦੇਵੀ.


ਵਿ- ਬਾਲਾ (ਮਾਯਾ) ਦੇ ਰਚਣ ਵਾਲਾ. ਮਾਯਾ ਦਾ ਕਰਤਾ. "ਬੇਦਨਾਥ ਬਾਲਾਕਰ." (ਗ੍ਯਾਨ) ੨. ਸਭ ਦੇ ਉੱਪਰ ਹੈ ਜਿਸ ਦਾ ਹੱਥ. ਜ਼ਬਰਦਸ੍ਤ. ਬਾਲਾਦਸ੍ਤ। ੩. ਬਾਲਾ ਕ ਦਾ ਉਲਟ. ਨਵਾਂ ਉਦਯ ਹੋਇਆ ਸੂਰਜ.


ਜਿਲਾ ਹਜਾਰਾ ਦੀ ਤਸੀਲ ਮਾਨਸੇਹਰਾ ਦਾ ਇੱਕ ਪਿੰਡ, ਜਿੱਥੇ ਭਾਈ ਬਾਲਾ ਜੀ ਦਾ ਪ੍ਰਸਿੱਧ ਅਸਥਾਨ ਹੈ. ਸਤਿਗੁਰੂ ਨਾਨਕਦੇਵ ਜੀ ਜਦ ਇਸ ਪਾਸੇ ਲੋਕਾਂ ਦੇ ਉੱਧਾਰ ਵਾਸਤੇ ਆਏ, ਤਦ ਭਾਈ ਬਾਲਾ ਜੀ ਕੁਝ ਸਮਾਂ ਧਰਮਪ੍ਰਚਾਰ ਲਈ ਇੱਥੇ ਠਹਿਰੇ ਹਨ. ਇੱਥੇ ਦੋ ਚਸ਼ਮੇ ਹਨ, ਇੱਕ ਸ਼੍ਰੀ ਗੁਰੂ ਨਾਨਕਦੇਵ ਜੀ ਦੇ ਨਾਮ ਦਾ, ਦੂਜਾ ਭਾਈ ਬਾਲੇ ਦਾ. ਮਕਾਨ ਦੇ ਪੁਜਾਰੀ ਮੁਸਲਮਾਨ ਹਨ. ਭੇਟਾ ਕੜਾਹ ਪ੍ਰਸ਼ਾਦ ਅਰਪੀ ਜਾਂਦੀ ਹੈ, ਜਿਸ ਦੀ ਅਰਦਾਸ ਸ਼ਹਿਰ ਦਾ ਗ੍ਰੰਥੀ ਆਕੇ ਕਰਦਾ ਹੈ. ਅਨੇਕ ਕੁਸ੍ਟੀ ਇਨ੍ਹਾਂ ਚਸ਼ਮਿਆਂ ਦਾ ਪਾਣੀ ਅਰੋਗ ਹੋਣ ਲਈ ਪੀਂਦੇ ਹਨ.#ਮਕਾਨ ਦੀ ਡਿਹੁਡੀ ਤੋਂ ਬਾਹਰ ਇੱਕ ਚਸ਼ਮਾ ਭਾਈ ਮਰਦਾਨੇ ਦਾ ਭੀ ਹੈ. ਬਾਲਾਕੋਟ ਜਾਣ ਲਈ ਰੇਲਵੇ ਸਟੇਸ਼ਨ ਹਵੇਲੀਆਂ ਤੋਂ ਸੜਕ ਹੈ, ਜੋ ਮਾਨ ਸੇਹਰਾ ਹੁੰਦੀ ਹੋਈ ਬਾਲਾਕੋਟ ਜਾਂਦੀ ਹੈ.


ਦੇਖੋ, ਬਾਲਾਸਾਹਿਬ।੨ ਦੇਖੋ, ਪੇਸ਼ਵਾ ੨.


ਫ਼ਾ. [بالادست] ਜ਼ਬਰਦਸ੍ਤ ਜਿਸ ਦਾ ਹੱਥ ਉੱਪਰ ਹੈ.


ਵਿ- ਬਾਲਕ ਸਮਾਨ, ਜੋ ਛਲ ਕਪਟ ਰਹਿਤ ਹੈ ਸਿੱਧੇ ਸੁਭਾਉ ਵਾਲਾ ਅਤੇ ਹਾਨਿ ਲਾਭ ਦੀ ਚਿੰਤਾ ਤੋਂ ਰਹਿਤ. "ਪ੍ਰਭੂ ਮਿਲਿਓ ਸੁਖ ਬਾਲੇ ਭੋਲੇ." (ਕਾਨ ਮਃ ੫)