اُ توں شروع ہون والے پنجابی لفظاں دے معنےਵ

ਵਿਰੋਧ ਦੀ ਝਲਕ. ਇੱਕ ਅਰਥਾਲੰਕਾਰ. ਜਿਸ ਕਾਵ੍ਯ ਰਚਨਾ ਵਿੱਚ ਵਿਰੋਧ ਨਾ ਹੋਵੇ, ਪਰ ਭਾਸੇ ਵਿਰੋਧ, ਉਸ ਦਾ ਨਾਮ "ਵਿਰੋਧਾਭਾਸ" ਹੈ.#ਜੀਹਂ ਵਿਰੋਧ ਸੋ ਲਗਤ ਹੈ ਹੋਯ ਨ ਸਾਚ ਵਿਰੋਧ,#ਕਹਿਤ ਵਿਰੋਧਾਭਾਸ ਤਹਿਂ ਬੁਧਜਨ ਬੁੱਧਿ ਵਿਬੋਧ. (ਲਲਿਤਲਲਾਮ)#ਉਦਾਹਰਣ-#ਮੀਨ ਮਰੇ ਜਲ ਕੇ ਪਰਸੇ#ਕਬਹੂ ਨ ਮਰੇ ਪਰ ਪਾਵਕ ਪਾਏ,#ਹਾਥਿ ਮਰੈ ਮਦ ਕੇ ਪਰਸੇ#ਕਬਹੂ ਨ ਮਰੇ ਤਨ ਤਾਪ ਕੇ ਆਏ,#ਤੀਯ ਮਰੈ ਪਤਿ ਕੇ ਪਰਸੇ#ਕਬਹੂ ਨ ਮਰੇ ਪਰਦੇਸ ਸਿਧਾਏ,#ਗੂਢ ਮੈ ਬਾਤ ਕਹੀ ਦਿਜਰਾਜ#ਵਿਚਾਰ ਸਕੈ ਨ ਬਿਨਾ ਚਿਤ ਲਾਏ.#(ਭਾਈ ਧੰਨਾ ਸਿੰਘ, ਦਸ਼ਮੇਸ਼ ਦਾ ਹਜੂਰੀ ਕਵਿ)#ਇਸ ਸਵੈਯੇ ਵਿੱਚ ਵਿਰੁੱਧ ਦਾ ਆਭਾਸ ਹੈ. ਜੋ "ਕਬਹੁ ਨ" ਪਦ ਨੂੰ ਤੁਕ ਦੇ ਪਹਿਲੇ ਭਾਗ ਨਾਲ ਜੋੜੀਏ, ਤਦ ਵਿਰੋਦ ਨਹੀਂ, ਯਥਾ- ਮੀਨ ਮਰੇ ਜਲਕੇ ਪਰਸੇ ਕਬਹੂ ਨ, ਮਰੇ ਪਰ ਪਾਵਕ ਪਾਏ, ਆਦਿ.


ਦੇਖੋ, ਬਿਰੋਧੀ.


ਦੇਖੋ, ਬਿਰੋਲਨਾ.


ਬ੍ਰਹਮਾ. ਦੇਖੋ, ਬਿਰੰਚ.


ਸੰ. विल. ਧਾ- ਛਿਦ੍ਰ ਕਰਨਾ (ਛੇਦਣਾ), ਫੈਂਕਣਾ, ਪ੍ਰੇਰਨਾ, ਓਢਣਾ। ੨. ਦੇਖੋ, ਬਿਲ.