nan
ਦੇਖੋ, ਨਿਰਬਾਣ ਅਤੇ ਨਿਰਬਾਣਪਦ. "ਪਾਵੈ ਪਦ ਨਿਰਬਾਨਾ." (ਰਾਮ ਮਃ ੯) "ਗ੍ਰਿਹਸਤ ਮਹਿ ਸੋਈ ਨਿਰਬਾਨੁ." (ਸੁਖਮਨੀ) ੨. ਨਿਰ੍ਵਾਣ. ਪ੍ਰਵਾਹ. ਵਹਾਉ. "ਸਲਿਲ ਨਿਰਬਾਨ ਹੈ." (ਭਾਗੁ ਕ)
ਵਿ- ਨਿਰ੍ਵਿਕਾਰ. ਜਿਸ ਵਿੱਚ ਤਬਦੀਲੀ ਨਹੀਂ ਹੁੰਦੀ. ਇੱਕ ਹਾਲਤ ਵਿੱਚ ਰਹਿਣ ਵਾਲਾ। ੨. ਬੇਐਬ.
ਵਿ- ਨਿਰ੍ਵਿਸ. ਬਿਨਾ ਜ਼ਹਿਰ। ੨. ਨਿਰ੍ਵਿਸਯ. ਇੰਦ੍ਰੀਆਂ ਕਰਕੇ ਜੋ ਗ੍ਰਹਿਣ ਨਾ ਹੋ ਸਕੇ."ਨਿਰਬਿਖ ਨਰਕਨਿਵਾਰੀ." (ਹਜਾਰੇ ੧੦) ੩. ਸ਼ਬਦ ਸਪਰਸ਼ ਆਦਿ ਵਿਸਿਆਂ ਦੇ ਅਸਰ ਤੋਂ ਰਹਿਤ.
ਵਿ- ਵਿਸਿਆਂ ਦਾ ਤ੍ਯਾਗੀ. ਦੇਖੋ, ਨਿਰਬਿਖ ੨. "ਦਰਸਨ ਪੇਖਿ ਭਏ ਨਿਰਬਿਖ਼ਈ" (ਸਾਰ ਸੂਰਦਾਸ)
ਵਿ- ਨਿਰ੍ਵਿਘ੍ਨ. ਬਿਨਾ ਰੁਕਾਵਟ। ੨. ਆਪੱਤਿ (ਆਫ਼ਤ) ਬਿਨਾ। ੩. ਦੁੱਖ (ਕਲੇਸ਼) ਬਿਨਾ. "ਨਿਰਬਿਘਨ ਹੋਇ ਸਭ ਥਾਈਂ ਵੂਰੇ." (ਬਿਲਾ ਮਃ ੫)
ਦੇਖੋ, ਨਿਰਵੇਦ.
ਵਿ- ਨਿਰ੍ਬੋਧ. ਬੋਧ (ਗ੍ਯਾਨ) ਬਿਨਾ. ਅਜਾਨ.
nan
ਵਿ- ਬੰਧਨ ਬਿਨਾ. ਆਜ਼ਾਦ. "ਭਏ ਦੇਵ ਸਭ ਹੀ ਨਿਰਬੰਧ." (ਸਲੋਹ) ੨. ਨਿਰ੍ਬੰਧ. ਸੰਗ੍ਯਾ- ਹਠ. ਜਿਦ। ੩. ਪ੍ਰਾਰਥਨਾ ਅ਼ਰਜ। ੪. ਰੁਕਾਵਟ. ਵਿਘਨ। ਪ ਵਿ- ਬੰਨ੍ਹਿਆਹੋਇਆ. ਬੱਧਾ.
ਵਿ- ਸਾਕ ਨਾਤੇ ਬਿਨਾ. ਜਿਸ ਦਾ ਕੋਈ ਸੰਬੰਧੀ ਨਹੀਂ.