ਸੰ. ਸੰਗ੍ਯਾ- ਪ੍ਰੇਮ. ਪਿਆਰ. ਮੁਹ਼ੱਬਤ।#੨. ਪਿਆਰ ਦੇ ਬਦਲੇ ਕੀਤਾ ਪ੍ਰੇਮ.
ਵਿ- ਅਨੁਰਾਗੀ. ਪ੍ਰੇਮੀ. "ਗੁਰਮੁਖਿ ਸੋ ਅਨਰਾਗਾ." (ਸੋਰ ਮਃ ੧) "ਸੁਰਤਿ ਸੁੰਨਿ ਅਨਰਾਗੀ." (ਗਉ ਕਬੀਰ) "ਨਿਜਘਰਿ ਬਸਤਉ ਪਵਨੁ ਅਨਰਾਗੀ." (ਸਿਧਗੋਸਟਿ) ੨. ਅਨ (ਬਿਨਾ) ਰਾਗ (ਪ੍ਰੇਮ). ਰਾਗ ਰਹਿਤ. ਉਦਾਸੀਨ. "ਸਭ ਮਹਿ ਵਸੈ ਅਤੀਤ ਅਨਰਾਗੀ." (ਭੈਰ ਮਃ ੩); ਸੰ. अनुरागिन्. ਵਿ- ਪ੍ਰੇਮੀ. ਪਿਆਰਾ। ੨. ਪਿਆਰ ਦੇ ਬਦਲੇ ਰਾਗ (ਪ੍ਰੇਮ) ਕਰਨ ਵਾਲਾ.
ਸੰ. ਸੰਗ੍ਯਾ- ਸਤਾਈ ਨਛਤ੍ਰਾਂ ਵਿੱਚੋਂ ਸਤਾਰਵਾਂ ਨਛਤ੍ਰ. ਹਿੰਦੂਮਤ ਅਨੁਸਾਰ ਇਸ ਨਛਤ੍ਰ ਵਿੱਚ ਯਾਤ੍ਰਾ (ਸਫਰ) ਅਤੇ ਮੰਗਲਕਰਮ ਕਰਨੇ ਸ਼ੁਭ ਹਨ.
ਸੰ. ਅਨੂਰੁ. ਸੰਗ੍ਯਾ- ਸੂਰਜ ਦਾ ਰਥਵਾਹੀ, ਜਿਸ ਦੇ ਉਰੁ (ਪੱਟ) ਨਹੀਂ. ਦੇਖੋ, ਅਰੁਣ.
ਸੰ. ਵਿ- ਸਮਾਨ. ਸਰੀਖਾ. ਜੇਹਾ. ਉਸੇ ਸ਼ਕਲ ਦਾ। ੨. ਯੋਗ੍ਯ. ਮੁਨਾਸਿਬ. ਦੇਖੋ, ਅਨਰੂਪ.
nan
ਸੰ. ਸੰਗ੍ਯਾ- ਰੁਕਾਵਟ. ਪ੍ਰਤਿਬੰਧ. ੨. ਹਠ। ੩. ਪ੍ਰੇਰਨਾ. ਤਰਗ਼ੀਬ.
ਸੰ. ਸੰਗ੍ਯਾ- ਉੱਪਰ ਤੋਂ ਹੇਠ ਨੂੰ ਆਉਣ ਦਾ ਕ੍ਰਮ। ੨. ਦੇਖੋ, ਦਸਅਠ ਵਰਣ.
ਸੰ. ਦੇਖੋ, ਦਸਅਠ ਵਰਣ.
ਸੰ. ਸੰਗ੍ਯਾ- ਗ੍ਰੰਥ ਦਾ ਭਾਗ. ਪ੍ਰਕਰਣ. ਅਧ੍ਯਾਯ. ਕਾਂਡ। ੨. ਕਿਸੇ ਵਾਕ ਦੇ ਭਾਵ ਅਨੁਸਾਰ ਕਹਿਆ ਹੋਇਆ ਵਾਕ। ੩. ਉਸਤਾਦ ਦੇ ਉੱਚਾਰਣ ਕੀਤੇ ਸ਼ਬਦਾਂ ਦਾ ਦੁਹਰਾਉਣਾ. "ਪਢੈਂ ਅਨੁਵਾਕ ਜੈਸੇ ਪਾਧਾ ਸੋ ਪਢਾਵਈ." (ਨਾਪ੍ਰ)
ਸੰ. ਸੰਗ੍ਯਾ- ਉਲਥਾ. ਤਰਜੁਮਾ। ੨. ਦੁਹਰਾਉਣ ਦੀ ਕ੍ਰਿਯਾ. ਕਿਸੇ ਵਾਕ ਨੂੰ ਫੇਰ ਆਖਣਾ. ਪੁਨਰੁਕ੍ਤਿ। ੩. ਬਦਗੋਈ. ਨਿੰਦਾ.
nan