اُ توں شروع ہون والے پنجابی لفظاں دے معنےਦ

ਦੂਸਰਾ ਜਨ. ਦ੍ਵਿਤੀਯ ਜਨ. ਦੂਜਾ ਪੁਰੁਸ.


ਵਿ- ਦ੍ਵਿਤੀਯ. ਦੂਸਰਾ. ਦੂਸਰੀ. "ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ." (ਸੂਹੀ ਛੰਤ ਮਃ ੪)


ਵਿ- ਦ੍ਵਿਤੀਯ. ਦੂਸਰਾ. "ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਨ." (ਵਾਰ ਗਉ ੧. ਮਃ ੫) ੨. ਸੰਗ੍ਯਾ- ਦ੍ਵੈਤਭਾਵ. "ਦੂਜਾ ਜਾਇ ਇਕਤੁ ਘਰਿ ਆਨੈ." (ਸਿਧਗੋਸਟਿ)


ਦੂਜੇ ਨਾਲ. ਦੂਸਰੇ ਸੇ. "ਜਿਨਾ ਨੇਹੁ ਦੁਜਾਣੈ ਲਗਾ." (ਸੂਹੀ ਅਃ ਮਃ ੫)


ਸੰਗ੍ਯਾ- ਦ੍ਵੈਤਭਾਵ. ਦੁਵਿਧਾ। ੨. ਇਕ ਤੋਂ ਛੁੱਟ ਦੂਜੇ ਵਿੱਚ ਇਸ੍ਟ ਅਤੇ ਪਤਿਭਾਵ. "ਦੂਜਾਭਾਉ ਵਿਸਾਰੀਐ." (ਆਸਾ ਮਃ ੫) "ਦੋਹਾਗਣੀ ਮੁਠੀ ਦੂਜੈਭਾਇ." (ਸ਼੍ਰੀ ਮਃ ੧)


ਵਿ- ਦੂਸਰੀ. "ਮਨਮੁਖ ਦੂਜੀ ਤਰਫ ਹੈ." (ਵਾਰ ਮਲਾ ਮਃ ੩) ਕਰਤਾਰ ਤੋਂ ਵਿਮੁਖ ਮਾਇਆ ਦੀ ਤਰਫ ਹੈ। ੨. ਸੰਗ੍ਯਾ- ਅਵਿਦ੍ਯਾ. ਦ੍ਵੈਤ. "ਜਬ ਲਗ ਦੂਜੀ ਰਾਈ." (ਸੋਰ ਅਃ ਮਃ ੧) ਰਾਈਮਾਤ੍ਰ ਦ੍ਵੈਤ.


ਦੂਸਰੇ ਦਰਜੇ। ੨. ਦੂਸਰੇ ਨਾਲ. "ਦੂਜੈ ਲਗੈ ਜਾਇ." (ਵਾਰ ਆਸਾ)


ਦੇਖੋ, ਦੂਜਾ। ੨. ਡਿੰਗ. ਸੰਗ੍ਯਾ- ਪੋਤ੍ਰਾ. ਪੌਤ੍ਰ.