اُ توں شروع ہون والے پنجابی لفظاں دے معنےਨ

ਵਿ- ਨਿਰ੍‍ਭਯ. ਡਰ ਰਹਿਤ. ਬੇਖ਼ੌਫ਼. ਨਿਡਰ."ਨਿਰਭਉ ਨਿਰਵੈਰੁ." (ਜਪੁ) "ਤਉ ਨਾਨਕ ਨਿਰਭਏ." (ਗਉ ਮਃ ਪ) ਨਿਰ੍‍ਭਯ ਭਏ.


ਨਿਰ੍‍ਭਰ. ਵਿ- ਚੰਗੀ ਤਰਾਂ ਭਰਿਆਹੋਇਆ. ਪੂਰਣ। ੨. ਮਿਲਿਆਹੋਇਆ। ੩. ਆਸ਼੍ਰਿਤ. ਆਸਰੇ ਲੱਗਾ। ੪. ਨਿਹਾਇਤ. ਅਤਿ.


ਵਿ- ਭਵ (ਜਨਮ) ਰਹਿਤ। ੨. ਨਿਰਭਯ. ਬੇਖ਼ੌਫ਼. ਨਿਡਰ. "ਭੈ ਖੀਣੰਤ ਨਿਰਭਵਹ." (ਸਹਸ ਮਃ ਪ)


ਵਿ- ਬੋਝ ਬਿਨਾ. ਹੋਲਾ, ਹਲਕਾ. "ਤੇ ਨਰ ਭਵ ਉਤਾਰਿ ਕੀਏ ਨਿਰਭਾਰ." (ਸਵੈਯੇ ਮਃ ੨. ਕੇ) ਪਾਪਾਂ ਦੇ ਬੋਝ ਤੋ। ਹੌਲੇ ਕੀਤੇ.


ਵਿ- ਅਭਿਮਾਨ (ਅਹੰਕਾਰ) ਰਹਿਤ. ਹਲੀਮ.


ਵਿ- ਨਿਰ੍‍ਭੀਤ. ਭਯ ਬਿਨਾ. ਨਿਡਰ.


ਸੰਗ੍ਯਾ- ਨਿਰ੍‍ਭੇਦ. ਭੇਦਨ ਕਰਕੇ (ਪਾੜਕੇ) ਬਾਹਰ ਆਉਣ ਦੀ ਕ੍ਰਿਯਾ। ੨. ਵਿ- ਅਖੰਡ. ਇੱਕ ਰਸ.