nan
nan
ਸੰਗੀਤ ਅਨੁਸਾਰ ਉਹ ਸੁਰ (ਸ੍ਵਰ), ਜੋ ਸੰਵਾਦੀ ਸੁਰ ਦੀ ਪੁਸ੍ਟੀ ਕਰਦਾ ਹੈ, ਜਿਵੇਂ ਬਿਲਾਵਲ ਵਿੱਚ ਪੰਚਮ ਸੁਰ ਅਨੁਵਾਦੀ ਹੈ. ਦੇਖੋ, ਸੰਵਾਦੀ। ੨. ਵਿ- ਕਿਸੇ ਦੇ ਕਹੇ ਹੋਏ ਵਾਕ ਨੂੰ ਮੁੜ ਕਹਿਣ ਵਾਲਾ.
ਵਿ- ਅਣੋਖਾ. ਨਵੇਂ ਢੰਗ ਦਾ. ਅਦਭੁਤ.
nan
ਸੰ. ਸੰਗ੍ਯਾ- ਜੋ ਊਢਾ (ਵਿਆਹੀ ਹੋਈ) ਨਹੀਂ. ਕੁਆਰੀ ਇਸਤ੍ਰੀ. ਜਿਸ ਦੀ ਸ਼ਾਦੀ ਨਹੀਂ ਹੋਈ.
ਸੰ. ਸੰਗ੍ਯਾ- ਉਹ ਦੇਸ਼ ਜਿੱਥੇ ਬਹੁਤ ਜਲ ਹੋਵੇ। ੨. ਭੈਂਸ. ਮੱਝ. ਮਹਿੰ। ੩. ਵਿ- ਅਨੁਪਮ. ਜਿਸ ਦੀ ਉਪਮਾ ਨਹੀਂ ਕਹੀ ਜਾ ਸਕਦੀ. ਬੇਮਿਸਾਲ. "ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ." (ਜਪੁ)
ਇਹ ਯੂ. ਪੀ. ਵਿੱਚ ਗੰਗਾ ਦੇ ਕਿਨਾਰੇ ਬੁਲੰਦਸ਼ਹਰ ਜਿਲੇ ਦੀ ਤਸੀਲ ਦਾ ਅਸਥਾਨ ਹੈ, ਜੋ ਬੁਲੰਦ ਸ਼ਹਰ ਤੋਂ ੨੫ ਮੀਲ ਚੜ੍ਹਦੇ ਪਾਸੇ ਹੈ. ਬਾਦਸ਼ਾਹ ਜਹਾਂਗੀਰ ਵੇਲੇ ਰਾਜਾ ਅਨੂਪਰਾਇ ਨੇ ਇਹ ਨਗਰ ਆਬਾਦ ਕੀਤਾ ਸੀ. ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਸਹੁਰਾ ਦਯਾ (ਦਿਆ) ਰਾਮ ਇਸੇ ਸ਼ਹਿਰ ਦਾ ਵਸਨੀਕ ਸੀ.
nan
ਸੰਗ੍ਯਾ- ਇਸ ਛੰਦ ਦਾ ਲੱਛਣ ਨਰਾਜ ਛੰਦ ਤੋਂ ਭਿੰਨ ਨਹੀਂ, ਕਿਉਂਕਿ ਇਸ ਵਿੱਚ ਭੀ ਲਘੁ ਗੁਰੁ ਦੇ ਕ੍ਰਮ ਨਾਲ ਪ੍ਰਤਿਚਰਣ ਸੋਲਾਂ ਸੋਲਾਂ ਅੱਖਰ, ਅਥਵਾ ਪ੍ਰਤਿ ਚਰਣ ਜ, ਰ, ਜ, ਰ, ਜ, ਗ. , , , , , , ਹਨ. ਦਸਮਗ੍ਰੰਥ ਵਿੱਚ ਵਰਣਮੈਤ੍ਰੀ ਦੇ ਕਾਰਣ "ਨਰਾਜ" ਦੇ ਆਦਿ "ਅਨੂਪ" ਸ਼ਬਦ ਲਾਇਆ ਹੈ.#ਉਦਾਹਰਣ-#ਗਜੰ ਗਜੇ ਹਯੰ ਹਲੇ ਹਲਾਹਲੀ ਹਲੋਹਲੰ,#ਬਬੱਜ ਸਿੰਧਰੇ ਸੁਰੰ ਛੁਟੰਤ ਬਾਣ ਕੇਵਲੰ,#ਪਪੱਕ ਪੱਖਰੇ ਤੁਰੇ ਭਭੱਕ ਘਾਯ ਨਿਰ੍ਮਲੰ,#ਪਲੁੱਥ ਲੁੱਥ ਬਿੱਥੁਰੀ ਅਮੱਥ ਜੁੱਥ ਉੱਥਲੰ. (ਰਾਮਾਵ)
ਦੇਖੋ, ਅਨੁਪਮ.
ਵਿ- ਅਨੁਪਮ- ਅਕ੍ਸ਼ਿ. ਬੇਨਜੀਰ ਨੇਤ੍ਰ. "ਸੋਹਤ ਅਨੂਪਾਛ." (ਕਲਕੀ)