اُ توں شروع ہون والے پنجابی لفظاں دے معنےਦ

ਵਿ- ਦ੍ਵਿਗੁਣ. ਦੁਗੁਣਾ. "ਦੂਣ ਚਊਣੀ ਦੇ ਵਡਿਆਈ." (ਸੋਰ ਮਃ ੫) ੨. ਦੇਖੋ, ਦੂਨ ੨.


ਵਿ- ਦ੍ਵਿਗੁਣ. ਦੁਗੁਣਾ. "ਦੂਣ ਚਊਣੀ ਦੇ ਵਡਿਆਈ." (ਸੋਰ ਮਃ ੫) ੨. ਦੇਖੋ, ਦੂਨ ੨.


ਵਿ- ਦ੍ਵਿਗੁਣ. ਦੋਗੁਣਾ.


ਸੰ. ਦ੍ਰੁਹੂਨ. ਹਾਨਿ. ਨੁਕ਼ਸਾਨ. "ਦੂਣਿ ਨ ਪਰਈ ਫੰਕ ਵਿਚਾਰੇ." (ਗਉ ਬਾਵਨ ਕਬੀਰ) ਬ੍ਰਹਮਰੂਪ ਫਲ ਦੀ ਫਾਂਕ (ਜੀਵਾਤਮਾ) ਦਾ ਜੋ ਵਾਸਤਵ ਵਿਚਾਰ ਕਰਦਾ ਹੈ, ਉਹ ਘਾਟੇ ਵਿੱਚ ਨਹੀਂ ਰਹਿਂਦਾ। ੨. ਵਿੱਥ. ਭੇਦ.


ਵਿ- ਦੋ ਗੁਣੀ. ਦੁਗਨੀ. "ਦੂਣੀ ਮਲ ਲਾਗੀ ਆਇ." (ਸ੍ਰੀ ਮਃ ੩)


ਸੰ. ਸੰਗ੍ਯਾ- ਵਕੀਲ. ਬਸੀਠ। ੨. ਹਰਕਾਰਾ. ਚਿੱਠੀਰਸਾਂ। ੩- ੪- ੫ ਪੰਜਾਬੀ ਵਿੱਚ ਦੂਤ ਦਾ ਅਰਥ ਗਣ (ਦਾਸ), ਚੁਗਲ ਅਤੇ ਵੈਰੀ ਭੀ ਹੋਗਿਆ ਹੈ, ਯਥਾ- "ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ." (ਆਸਾ ਅਃ ਮਃ ੧) ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਬਾਲ ਬੱਚੇ ਫੜ ਲਓ. ਦੇਖੋ, ਜਮਦੂਤ. "ਦੁਸਟ ਦੂਤ ਕੀ ਚੂਕੀ ਕਾਨ." (ਆਸਾ ਮਃ ੫) ਚੁਗਲ ਦੀ ਕਾਣ ਚੂਕੀ. "ਦੂਤ ਲਗੇ ਫਿਰਿ ਚਾਕਰੀ." (ਸ੍ਰੀ ਮਃ ੧) ਅਰ- "ਦੂਤਨ ਕੇ ਦਲ ਆਨ ਮਿਲੇ ਜਬ." (ਗੁਵਿ ੧੦) ਇਸ ਥਾਂ ਵੈਰੀ ਅਰਥ ਹੈ। ੬. ਦੇਖੋ, ਦ੍ਯੂਤ.