اُ توں شروع ہون والے پنجابی لفظاں دے معنےਅ

ਦੇਖੋ, ਅਨੁਪਾਨ.


ਵਿ- ਅਨੁਪਮਤਾ ਵਾਲਾ. ਜਿਸ ਵਿੱਚ ਅਤੁੱਲਤਾ ਘਟਦੀ ਹੈ. "ਚਕ੍ਰਪਾਣਿ ਦਰਸਿ ਅਨੂਪਿਆ." (ਮਾਰੂ ਸੋਲਹੇ ਮਃ ੫)


ਦੇਖੋ, ਅਨੂਪ.


ਵਿ- ਅਨੁਪਮਤਾ ਵਾਲਾ. "ਰੰਗ ਅਨੂਪੇਰੈ." (ਕਾਨ ਮਃ ੫)


ਧੇਖੋ. ਅਨੂਪੇਰਾ.


ਦੇਖੋ, ਅਨੁਰੁ.


ਵਿ- ਅਨੀਕ- ਈਸ਼. ਸੈਨਾਪਤਿ. "ਰਚੇ ਚਾਰ ਅਨੇਸੰ."(ਚੰਡੀ ੨) ਚਾਰ ਸਿਪਹਸਾਲਾਰ ਥਾਪੇ.


ਵਿ- ਸਨੇਹ ਰਹਿਤ. ਨਿਰਮੋਹ. ਸੰ. अस्नेह.


ਵਿ- ਏਹੋ ਜੇਹਾ. ਐਸਾ। ੨. ਡਿੰਗ. ਸੰਗ੍ਯਾ- ਸਮਾ. ਵੇਲਾ.


ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)