nan
ਸੰ. ਸੰਗ੍ਯਾ- ਪ੍ਰੇਮੀ ਦਾ ਸੁਨੇਹਾ ਪੁਚਾਣ ਵਾਲੀ ਇਸਤ੍ਰੀ. "ਤਾਂਹਿ ਦੂਤਿਕਾ ਰਾਯ ਸੋਂ ਭੇਦ ਕਹ੍ਯੋ ਸਮਝਾਇ." (ਚਰਿਤ੍ਰ ੨) "ਤਬ ਦੂਤੀ ਇਹ ਬਾਤ ਬਨਾਈ." (ਚਰਿਤ੍ਰ ੩੯੭) ੨. ਵਕਾਲਤ ਕਰਨ ਵਾਲੀ. ਕਾਵ੍ਯ ਵਿੱਚ ਦੂਤੀ ਤਿੰਨ ਪ੍ਰਕਾਰ ਦੀ ਲਿਖੀ ਹੈ-#ਉੱਤਮਾ, ਜੋ ਮਿੱਠੇ ਪ੍ਯਾਰੇ ਬਚਨ ਕਹਿਕੇ ਆਪਣਾ ਕਾਰਯ ਸਿੱਧ ਕਰਦੀ ਹੈ.#ਮਧ੍ਯਮਾ, ਜੋ ਕੁਝ ਮਿੱਠੇ ਕੁਝ ਕੌੜੇ ਵਾਕ ਕਹਿਕੇ ਮਤ਼ਲਬ ਕੱਢਦੀ ਹੈ.#ਅਧਮਾ, ਜੋ ਕੇਵਲ ਕੌੜੇ ਵਚਨ ਕਹਿਣ ਵਾਲੀ ਹੈ। ੩. ਪੰਜਾਬੀ ਵਿੱਚ ਦੂਤੀ ਦਾ ਅਰਥ ਚੁਗਲੀ ਭੀ ਹੈ. "ਜਾਇ ਸਭਾ ਮੇਂ ਦੂਤੀ ਖਾਈ." (ਸਲੇਹ) ੪. ਦੂਤੀਂ ਦੀ ਥਾਂ ਭੀ ਦੂਤੀ ਸ਼ਬਦ ਆਇਆ ਹੈ. ਦੂਤਾਂ ਨੇ. "ਜਮਦੂਤੀ ਹੈ ਹੇਰਿਆ ਦੁਖ ਹੀ ਮਹਿ ਪਚਾ." (ਵਾਰ ਮਾਰੂ ੨. ਮਃ ੫)
ਫ਼ਾ. [دوُد] ਧੂੰਆਂ। ੨. ਦੁਖ ਭਰੀ ਆਹ.