اُ توں شروع ہون والے پنجابی لفظاں دے معنےਨ

ਸੰਗ੍ਯਾ- ਸ਼ੰਸ਼ਯ ਵਿਪਰ੍‍ਯਯ ਦੋਸ ਰਹਤਿ ਆਤਮਗ੍ਯਾਨ. "ਮਮਤਾ ਤਨ ਤੇ ਭਾਗੀ, ਉਪਜਿਓ ਨਿਰਮਲ ਗਿਆਨ." (ਬਸੰ ਮਃ ੯)


ਸੰਗ੍ਯਾ- ਸਿੱਖਧਰਮ. ਖ਼ਾਲਿਸਧਰਮ.


ਸੰਗ੍ਯਾ- ਸਿੱਖ ਸੰਪ੍ਰਦਾਯ। ੨. ਖ਼ਾਲਿਸਪੰਥ."ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲਪੰਥ ਚਲਾਇਆ." (ਭਾਗੁ)


ਭਾਈ ਗ੍ਯਾਨ ਸਿੰਘ ਕਰਤਾ ਪੰਥਪ੍ਰਕਾਸ਼ ਦੀ ਲਿਖੀ ਇੱਕ ਛੋਟੀ ਪੁਸ੍ਤਕ, ਜਿਸ ਵਿੱਚ ਨਿਰਮਲਾਪੰਥ ਦੇ ਬਣਨ ਦਾ ਇੱਕ ਵਿਸ੍‍ਤਾਰ ਨਾਲ ਹਾਲ ਲਿਖਿਆ ਹੈ. ਇਹ ਸੰਮਤ ੧੯੪੮ (ਸਨ ੧੮੯੧) ਵਿੱਚ ਬਣੀ ਅਤੇ ਮਤਬਾ ਗੁਰੂ ਗੋਬਿੰਦ ਸਿੰਘ ਸ਼ਹਰ ਸਿਆਲਕੋਟ ਵਿੱਚ ਛਪੀ.


ਭਾਵ- ਗੁਰਦੀਖ੍ਯਾ. "ਨਿਰਮਪਬੂੰਦ ਅਕਾਸ ਕੀ ਲੀਨੀ ਭੂਮਿ ਮਿਲਾਇ." (ਸ. ਕਬੀਰ) ਆਕਾਸ਼ ਵਤ ਸਭ ਨੂੰ ਆਪਣੇ ਵਿੱਚ ਲੈ ਲੈਣ ਵਾਲਾ ਗੁਰੂ, ਉਨਾਸ ਦੀ ਸਿਖ੍ਯਾ ਅੰਤਹਕਰਣ ਰੂਪ ਪ੍ਰਿਥਿਵੀ ਵਿੱਚ ਮਿਲਾ ਲਈ.


ਦੇਖੋ, ਨਿਰਮਲਪੰਥ. "ਨਿਰਮਲਭੇਖ ਅਪਾਰ ਤਾਸ ਬਿਨ ਅਵਰ ਨ ਕੋਈ." (ਸਵੈਯੇ ਮਃ ਪ ਕੇ) ੨. ਮੈਲ ਰਹਿਤ ਹੈ ਲਿਬਾਸ ਜਿਸ ਦਾ.


ਵਿ- ਮੈਲ ਤੋਂ ਬਿਨਾ. ਦੇਖੋ, ਨਿਰਮਲ. "ਅਹਿਨਿਸਿ ਨਵਤਨ ਨਿਰਮਲਾ, ਮੈਲਾ ਕਬਹੂੰ ਨ ਹੋਇ." (ਵਾਰ ਸੂਹੀ ਮਃ ੧) ੨. ਅਵਿਦ੍ਯਾ ਮੈਲ ਰਹਿਤ. "ਸਾਧ ਸੰਗਿ ਹੋਇ ਨਿਰਮਲਾ ਨਾਨਕ ਪ੍ਰਭ ਕੈ ਰੰਗਿ." (ਗਉ ਥਿਤੀ ਮਃ ਪ) ੩. ਸੰਗ੍ਯਾ- ਨਿਰਮਲਧਰਮ (ਖ਼ਾਲਿਸਧਰਮ) ਧਾਰਣ ਵਾਲਾ. ਗੁਰੂ ਨਾਨਕਦੇਵ ਦਾ ਸਿੱਖ."ਸਬਦਿ ਰਤੇ ਸੇ ਨਿਰਮਲੇ." (ਸ੍ਰੀ ਮਃ ੩) ੪. ਦੇਖੋ, ਨਿਰਮਲੇ.


ਵਿ- ਨਿਰਮਲਤਾ ਵਾਲਾ. ਬੈਸੰਤਰ ਅਲਿਪਤ ਸਦਾ ਨਿਰਮਲਾਇ." (ਮਾਰੂ ਮਃ ਪ)


ਵਿ- ਨਿਰਮਲਤਾ ਵਾਲੀ। ੨. ਉੱਤਮ. ਸ਼੍ਰੇਸ੍ਠ। ੩. ਸੰਗ੍ਯਾ- ਗੁਰੂ ਨਾਨਕਦੇਵ ਦਾ ਧਰਮ ਧਾਰਣ ਵਾਲੀ, ਸਿੱਖਣੀ.


ਵਿ- ਨਿਰਮਲਤਾ ਵਾਲਾ. "ਅੰਮ੍ਰਿਤੁ ਨਾਮੁ ਸਦਾ ਨਿਰਮਲੀਆ." (ਮਾਝ ਮਃ ਪ)


(ਵਾਰ ਰਾਮ ੨. ਮਃ ਪ) ਵਿ- ਨਿਰਮਲ ਤੋਂ ਨਿਰਮਲ. ਅਤ੍ਯੰਤ ਸ਼ੁੱਧ.