ਸੰ. ਵਾਤੂਲ. ਬਾਉਲਾ. ਪਾਗਲ. "ਸਾਵਰ ਸੋਇਰਹੇ." (ਆਸਾ ਮਃ ੫) ੨. ਸੰ. ਵਾਗੁਰਾ. ਫਾਹੀ. ਫੰਧਾ. "ਸੰਗ ਬਾਵਰੈਂ ਲੇਤ ਸਿਧਾਏ." (ਗੁਪ੍ਰਸੂ) "ਲਏ ਬਾਵਰਾਂ ਪਨ ਨਰ ਆਏ." (ਨਾਪ੍ਰ) ੩. ਫ਼ਾ. [باور] ਯਕੀਨ, ਨਿਸ਼੍ਚਯ. ਵਿਸ਼੍ਵਾਸ.
ਫ਼ਾ. [باورچی] ਸੰਗ੍ਯਾ- ਰਸੋਈਆ. ਲਾਂਗਰੀ.
ਫ਼ਾ. [باورچیخانہ] ਸੰਗ੍ਯਾ- ਪਾਕਸ਼ਾਲਾ. ਰਸੋਈਘਰ. ਲੰਗਰ.
nan
ਸੰ. ਵਾਤੂਲ. ਸਿਰੜਾ. ਪਾਗਲ. "ਸੁਣਿ ਮਨ ਭੂਲੇ ਬਾਵਰੇ!" (ਸ੍ਰੀ ਅਃ ਮਃ ੧)
ਸਿਰੜੀ. ਦਿਵਾਨੀ. ਦੇਖੋ, ਬਾਵਰਾ.
ਸਿਰੜੀ. ਦਿਵਾਨੀ. ਦੇਖੋ, ਬਾਵਰਾ.
nan
ਸੰ. ਵਾਤੂਲ. ਪਾਗਲ. ਸਿਰੜਾ. ਸਿਰੜੀ. "ਬਾਵਲਿ ਹੋਈ ਸੋ ਸਹੁ ਲੋਰਉ." (ਸੂਹੀ ਫਰੀਦ)
"ਰੇ ਮਨ ਗਹਿਲੇ ਬਾਵਲੇ!" (ਸ. ਫਰੀਦ)