اُ توں شروع ہون والے پنجابی لفظاں دے معنےਘ

ਸੰਗ੍ਯਾ- ਖ਼ਾਨਹਜ਼ਾਦ ਗ਼ੁਲਾਮ. ਘਰ ਦੇ ਗੁਲਾਮ ਦੀ ਔਲਾਦ. "ਕਰਿ ਕਿਰਪਾ ਕੀਨੇ ਘਰਗੋਲੇ." (ਮਾਰੂ ਸੋਲਹੇ ਮਃ ੧)


ਯੂ. ਪੀ. ਦੀ ਇੱਕ ਨਦੀ, ਜੋ ਕੁਮਾਊਂ ਤੋਂ ਨਿਕਲਕੇ ਸਰਜੂ ਵਿੱਚ ਮਿਲਦੀ ਹੈ. ਗੋਗਰਾ.


ਵਿ- ਘਰਉਜਾੜੂ. ਘਰ ਬਰਬਾਦ ਕਰਨ ਵਾਲਾ.


ਕ੍ਰਿ- ਘਰ ਬਰਬਾਦ ਕਰਨਾ. ਦੇਖੋ, ਬੂਡੀ.


ਸੰ. गृहिणी ਗ੍ਰਿਹਿਣੀ. ਸੰਗ੍ਯਾ- ਇਸਤ੍ਰੀ. ਭਾਰਯਾ. ਜੋਰੂ. ਘਰਵਾਲੀ. ਵਹੁਟੀ.