اُ توں شروع ہون والے پنجابی لفظاں دے معنےਢ

ਦੇਖੋ, ਢੀਠਤ੍ਵ. "ਇਹ ਹਉਮੈ ਕੀ ਢੀਠਾਈ." (ਮਲਾ ਮਃ ੫)


ਵਿ- ਢੀਠਤਾ ਵਾਲੇ. ਦਖੋ, ਢੀਠ. "ਕਾਮ ਕ੍ਰੋਧ ਬਿਨਸੇ ਮਦ ਢੀਢੇ." (ਟੋਡੀ ਮਃ ੫)


ਸੰਗ੍ਯਾ- ਗੁਲੇਲਾ। ੨. ਗੋਲ ਪੱਥਰ। ੩. ਸਿੰਧੀ. ਢੀਢੁ. ਇੱਕ ਚਮਾਰ ਜਾਤੀ. ਭਾਵ- ਨੀਚ. "ਹਮ ਢੀਢੇ ਢੀਮ ਬਹੁਤ ਅਤਿ ਭਾਰੀ." (ਬਸੰ ਮਃ ੪)


ਸੰਗ੍ਯਾ- ਮਿੱਟੀ ਦਾ ਡਲਾ. ਢੇਮ। ੨. ਭਾਵ ਜੜ੍ਹਮਤਿ.


ਸੰਗ੍ਯਾ- ਸੁਸ੍ਤੀ। ੨. ਦੇਰੀ. ਚਿਰ. ਢਿੱਲ. "ਢੀਲ ਨ ਪਰੀ ਜਾ ਗੁਰੁ ਫੁਰਮਾਏ." (ਗਉ ਮਃ ੫)


ਵਿ- ਸੁਸ੍ਤ. ਆਲਸੀ. "ਲਾਹੇ ਕਉ ਤੂੰ ਢੀਲਾ ਢੀਲਾ." (ਆਸਾ ਮਃ ੫) ੨. ਦੇਖੋ, ਢਿੱਲਾ ੨। ੩. ਦੇਖੋ, ਢੀਲਿਆ। ੪. ਸੰਗ੍ਯਾ- ਬਿਲੰਬ. ਦੇਰੀ. "ਇਕੁ ਨਿਮਖ ਨ ਕੀਜੈ ਢੀਲਾ." (ਗੂਜ ਮਃ ੫) ੫. ਸ਼ਾਹਪੁਰ ਦੇ ਜਿਲੇ ਇਕ ਕਾਸ਼ਤਕਾਰ ਜਾਤਿ.


ਵਿ- ਆਜ਼ਾਦ. ਬੰਧਨ ਰਹਿਤ. "ਇਕਿ ਬਾਂਧੇ ਇਕਿ ਢੀਲਿਆ ਇਕਿ ਸੁਖੀਏ ਹਰਿਪ੍ਰੀਤਿ. (ਵਾਰ ਮਾਰੂ ੧. ਮਃ ੪)


ਸੰਗ੍ਯਾ- ਢੀਂਗੁਲੀ ਦੇ ਹੇਠ ਬੰਨ੍ਹਿਆ ਵਜ਼ਨ, ਜੋ ਖੂਹ ਵਿੱਚੋਂ ਜਲ ਕੱਢਣ ਸਮੇਂ ਸਹਾਇਤਾ ਦਿੰਦਾ ਹੈ। ੨. ਸੰ. ढेङ्क ਢੇਂਕ. ਲੰਮੀ ਟੰਗਾਂ ਅਤੇ ਲੰਮੀ ਚੁੰਜ ਵਾਲਾ ਇੱਕ ਪੰਛੀ, ਜੋ ਮਾਸਾਅਹਾਰੀ ਹੈ. ਲਮਢੀਂਗ Adjutant (L. Cicofnia argala). "ਚੋਂਚੈਂ ਬਡੀ ਭਾਂਤ ਜਿਨ ਢੀਂਗਾ." (ਚਰਿਤ੍ਰ ੪੦੫) ਲਮਢੀਂਗ ਖ਼ਾਸ ਕਰਕੇ ਸੱਪ ਦਾ ਸ਼ਿਕਾਰ ਕਰਦਾ ਹੈ, ਇਸ ਲਈ ਇਸ ਦਾ ਮਾਰਨਾ ਵਰਜਿਤ ਹੈ.


ਸੰਗ੍ਯਾ- ਮੋੜ੍ਹਾ. ਕੰਡਿਆਂ ਵਾਲਾ ਛਾਪਾ। ੨. ਭਾਵ- ਕੰਡਿਆਂ ਵਾਂਙ ਚੰਬੜਨ ਵਾਲਾ ਆਦਮੀ.