ਹੋਗਿਆ. ਭਇਆ. ਦੇਖੋ, ਥੀਓ. "ਹਰਿਓ ਥੀਓਸਿ." (ਵਾਰ ਮਾਰੂ ੨. ਮਃ ੫) "ਅਜੁ ਫਰੀਦੈ ਕੂਜੜਾ ਸੈ ਕੋਹਾ ਥੀਓਮਿ." (ਸ. ਫਰੀਦ) ਸਿੰਧੀ. ਥਿਓਮਿ.
ਸਿੰਧੀ. ਕ੍ਰਿ- ਹੋਣਾ.
ਸਿੰਧੀ. ਹੋਣ. ਹੋਵੇਂ.
ਹੋਇਆ. ਭਇਆ. "ਸਭੁ ਨਾਨਕ ਸੁਪਨ ਥੀਆ." (ਸ੍ਰੀ ਮਃ ੫)
ਹੋਜਾਵਾਂ. ਹੋਵਾਂ. "ਮੂ ਥੀਆਊ ਸੇਜ." (ਵਾਰ ਮਾਰੂ ੨. ਮਃ ੫)
ਹੋਵੇ. ਬਣੇ.
ਹੋਕੇ. "ਤਿਨ ਜਰੁ ਵੈਰੀ ਨਾਨਕਾ, ਜਿ ਬੁਢੇ ਥੀਇ ਮਰੰਨਿ." (ਵਾਰ ਸੂਹੀ ਮਃ ੧)
ਹੋਵੇਗਾ. "ਲੋਕਾਂ ਨ ਸਲਾਹਿ ਜੋ ਮਰਿ ਖਾਕੁ ਥੀਈ." (ਸੂਹੀ ਅਃ ਮਃ ੩)
ਭਏ. ਹੋਏ. "ਸਾਈ ਥੀਏ ਕ੍ਰਿਪਾਲ." (ਸ੍ਰੀ ਛੰਤ ਮਃ ੫)
nan
ਹੋਵੇਗਾ. ਹੋਸੀ. "ਜੋ ਤਉ ਭਾਵੈ ਸੋਈ ਥੀਸੀ." (ਸੋਪੁਰਖੁ)