اُ توں شروع ہون والے پنجابی لفظاں دے معنےਅ

ਸੰ. ਸੰਗ੍ਯਾ- ਅਨੇਕਤ੍ਵ. ਜ਼੍ਯਾਦਤੀ. ਬਹੁਤਾਤ. ਬਾਹੁਲ੍ਯਤਾ.


ਸੰ. ਕ੍ਰਿ. ਵਿ- ਬਹੁਤ ਵਾਰ. ਕਈ ਦਫ਼ਹ. "ਅਨੇਕਦਾ ਨਿਵਾਵਤ ਹੈਂ ਸੀਸ ਕੋ." (ਅਕਾਲ)


ਸੰ. ਕ੍ਰਿ. ਵਿ- ਅਨੇਕ ਪ੍ਰਕਾਰ ਨਾਲ. ਬਹੁਤ ਤਰਾਂ.


ਦੇਖੋ, ਅਨਕਪ.


ਦੇਖੋ, ਕੁਬਜਾ.


ਦੇਖੋ, ਅਨਿਤ੍ਯ। ੨. ਸੰ. अनियत- ਅਨਿਯਤ. ਵਿ- ਬਿਨਾ ਨਿਸ਼ਚੇ. "ਬਹੁ ਬਿਧਿ ਜੋਨੀ ਫਿਰਤ ਅਨੇਤਾ." (ਮਾਰੂ ਮਃ ੫) ੩. ਬਿਨਾ ਨਿਰਣੇ. "ਜੋ ਕਿਛੁ ਕੀਨੋ ਸੋਊ ਅਨੇਤਾ." (ਸੁਖਮਨੀ) ੪. ਦੇਖੋ, ਆਨੀਤ.


ਸੰਗ੍ਯਾ- ਅੰਧਕਾਰ. ਅੰਧੇਰਾ. "ਦੂਜੈਭਾਇ ਅਨੇਰਾ." (ਮਾਝ ਅਃ ਮਃ ੩)


ਨਯ (ਨੀਤਿ) ਦਾ ਅਭਾਵ. ਅਨੀਤਿ.