اُ توں شروع ہون والے پنجابی لفظاں دے معنےਦ

ਦੇਖੋ, ਦੁਧ.


ਦੁਗਧ ਅਤੇ ਸੰਤਾਨ. ਭਾਵ- ਸੰਪੱਤਿ ਅਤੇ ਸੰਤਾਨ.


ਸੰ. दुग्धाहारिन- ਦੁਗਧਾਹਾਰੀ. ਜੋ ਦੁੱਧ ਪੀਕੇ ਗੁਜ਼ਾਰਾ ਕਰੇ. ਦੁੱਧ ਦੇ ਆਧਾਰ ਰਹਿਣ ਵਾਲਾ. "ਜਗ ਮਹਿ ਬਕਤੇ ਦੂਧਾਧਾਰੀ." (ਗੋਂਡ ਕਬੀਰ) ੨. ਉਹ ਬੱਚਾ ਜਿਸ ਦੇ ਦੰਦ ਨਹੀਂ ਆਏ. ਸ਼ੀਰਖ਼ੋਰ.


ਵਿ- ਦੁੱਧਰੰਗਾ। ੨. ਸੰਗ੍ਯਾ- ਸੰਖੀਆ.


ਦੇਖੋ, ਦਧ.


ਵਿ- ਦ੍ਵਿਗੁਣ. ਦੁਣਾ. "ਦਿਨਪ੍ਰਤਿ ਦੁਨ ਚਊਨ ਬਿਸਾਲਾ." (ਨਾਪ੍ਰ) ਦੇਖੋ, ਦੂਣ। ੨. ਸੰਗ੍ਯਾ- ਦੋ ਪਹਾੜਾਂ ਦੇ ਵਿਚਕਾਰਲਾ ਮੈਦਾਨ ਅਥਵਾ ਘਾਟੀ. Valley. ਸੰ. ਦ੍ਰੋਣਿ. ਜੈਸੇ- ਦੇਹਰਾ ਦੁਨ. "ਕਿਤਕ ਪਹਾਰਨ ਕੀ ਜਹਿਂ ਦੂਨ." (ਗੁਪ੍ਰਸੂ) ੩. ਸੰ. ਵਿ- ਜਲਿਆ ਹੋਇਆ। ੪. ਦੁਖੀ। ੫. ਅ਼. [دوُن] ਹ਼ਕ਼ੀਰ. ਕਮੀਨਾ। ੬. ਵ੍ਯ- ਬਿਨਾ. ਬਗ਼ੈਰ.


ਦੇਖੋ, ਦੂਣਾ ਅਤੇ ਦੂਣੀ.