اُ توں شروع ہون والے پنجابی لفظاں دے معنےਨ

ਵਿ- ਨਿਰ੍‍ਮਲ. ਮੈਲ ਰਹਿਤ. ਸ਼ੁੱਧ. "ਨਿਰਮਲ ਉਦਕ ਗੋਬਿੰਦ ਕਾ ਨਾਮ." (ਗਉ ਮਃ ਪ) "ਨਿਰਮਲ ਤੇ, ਜੋ ਰਾਮਹਿ ਜਾਨ." (ਭੈਰ ਕਬੀਰ) ੨. ਸੰਗ੍ਯਾ- ਪਾਰਬ੍ਰਹਮ. ਕਰਤਾਰ. "ਜੋ ਨਿਰਮਲੁ ਸੇਵੇ ਸੁ ਨਿਰਮਲੁ ਹੋਵੈ." (ਮਾਝ ਅਃ ਮਃ ੩) ੩. ਪ੍ਰਕਾਸ਼. ਉਜਾਲਾ. "ਕਿਉ ਕਰਿ ਨਿਰਮਲੁ, ਕਿਉ ਕਰਿ ਅੰਧਿਆਰਾ ?" (ਸਿਧਗੋਸਟਿ) ੪. ਵਿ- ਰੌਸ਼ਨ. ਦੇਖੋ, ਚਾਖੈ ੨.; ਦੇਖੋ, ਨਿਰਮਲ. "ਗੁਰ ਤੇ ਨਿਰਮਲੁ ਜਾਣੀਐ." (ਸ੍ਰੀ ਅਃ ਮਃ ੧)


ਨਿਰਮਲਾ ਦਾ ਬਹੁਵਚਨ. ਦੇਖੋ, ਨਿਰਮਲਾ। ੨. ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿੰਘਾਂ (ਰਾਮ ਸਿੰਘ, ਕਰਮ ਸਿੰਘ, ਗੰਡਾ ਸਿੰਘ, ਵੀਰਸਿੰਘ, ਸੋਭਾ ਸਿੰਘ) ਨੂੰ ਬ੍ਰਾਹਮਚਾਰੀ ਦੇ ਭੇਸ ਵਿੱਚ ਸੰਸਕ੍ਰਿਤ ਵਿਦ੍ਯਾ ਪੜ੍ਹਨ ਲਈ ਕਾਸ਼ੀ ਭੇਜਿਆ ਸੀ, ਉਨ੍ਹਾਂ ਦੀ "ਨਿਰਮਲੇ" ਸੰਗ੍ਯਾ ਹੋਈ. ਇਨ੍ਹਾਂ ਪੰਜਾਂ ਦੇ ਚਾਟੜੇ ਜੋ ਨਿਰਮਲ ਵਸਤ੍ਰ ਪਹਿਰ ਸ਼ਾਂਤਚਿੱਤ ਰਹਿਕੇ ਵਿਦ੍ਯਾ ਅਰ ਨਾਮ ਦਾ ਅਭ੍ਯਾਸ, ਅਤੇ ਧਰਮਪ੍ਰਚਾਰ ਕਰਦੇ ਰਹੇ ਹਨ, ਉਹ ਸਭ ਨਿਰਮਲੇ ਸੱਦੇ ਜਾਂਦੇ ਹਨ. ਸਿੱਖਕੌਮ ਵਿੱਚ ਨਿਰਮਲੇ ਸਾਧੂ ਵਿਦ੍ਯਾ ਦੇ ਪ੍ਰੇਮੀ ਅਰ ਵਿਚਾਰ ਵਾਨ ਹਨ. ਦੇਖੋ, ਅਖਾੜਾ ਅਤੇ ਧਰਮਧੁਜਾ.


ਸੰ. ਨਿਰ੍‍ਮਾਲ੍ਯ. ਸੰਗ੍ਯਾ- ਦੇਵਤਾ ਪੁਰ ਚੜ੍ਹੀ ਹੋਈ ਵਸਤੁ. ਉਹ ਪਦਾਰਥ, ਜੋ ਦੇਵਤਾ ਨੂੰ ਅਰਪਨ ਕੀਤਾ ਗਿਆ ਹੋ."ਆਤਮ ਜਉ ਨਿਰਮਾਇਲੁ ਕੀਜੈ." (ਰਾਮ ਨਾਮਦੇਵ) ਜੇ ਆਪਣੇ ਤਾਈਂ ਦੇਵਤਾ ਦੇ ਅਰਪਣ ਕਰਦੇਈਏ। ੨. ਵਿ- ਜੋ ਕਿਸੇ ਪੁਰ ਮਾਯਲ (ਆਸਕ੍ਤ) ਨਹੀਂ. "ਪਿਰ ਨਿਰਮਾਇਲ ਸਦਾ ਸੁਖਦਾਤਾ." (ਵਡ ਮਃ ੩. ਅਲਾਹਣੀ) ੩. ਮੈਲ ਰਹਿਤ. ਨਿਰਮਲ. "ਜੋਗੀ ਜੁਗਤਿ ਨਾਮੁ ਨਿਰਮਾਇਲ ਤਾਕੋ ਮੈਲ ਨ ਰਾਤੀ." (ਮਾਰੂ ਮਃ ੧) "ਹਰਿ ਨਿਰਮਾਇਲ ਸੰਗੀ." (ਸਾਰ ਅਃ ਮਃ ੧)


ਨਿਰਮਾਣ ਕੀਤੀ. ਰਚੀ. ਬਣਾਈ. ਦੇਖੋ, ਨਿਰਮਾਣ.


(ਨਿਰ- ਮਾਣ) ਸੰ. ਨਿਰ੍‍ਮਾਣ. ਸੰਗ੍ਯਾ- ਰਚਣਾ. ਬਣਾਉਣਾ। ੨. ਰਚਣ ਦਾ ਕੰਮ. ਬਣਾਉਣ ਦੀ ਕ੍ਰਿਯਾ। ੩. ਮਿਣਨਾ। ੪. ਉਸਾਰਨਾ। ਪ ਦੇਖੋ, ਨਿਰਮਾਨ ੧.


(ਨਿਰ- ਮਾਣ) ਸੰ. ਨਿਰ੍‍ਮਾਣ. ਸੰਗ੍ਯਾ- ਰਚਣਾ. ਬਣਾਉਣਾ। ੨. ਰਚਣ ਦਾ ਕੰਮ. ਬਣਾਉਣ ਦੀ ਕ੍ਰਿਯਾ। ੩. ਮਿਣਨਾ। ੪. ਉਸਾਰਨਾ। ਪ ਦੇਖੋ, ਨਿਰਮਾਨ ੧.


ਵਿ- ਮਾਨ ਰਹਿਤ. ਅਹੰਕਾਰ ਬਿਨਾ। ੨. ਦੇਖੋ, ਨਿਰਮਾਣ


ਦੇਖੋ, ਨਿਰਮਾਇਲ। ੨. ਨਿਰਮਲ। ੩. ਜਿਸ ਨੂੰ ਮਾਲ (ਮਾਇਆ ਧਨ) ਨਾਲ ਪ੍ਯਾਰ ਨਹੀਂ. ਵਿਰਕ੍ਤ."ਤਿਸੁ ਜਨ ਕਉ ਉਪਦੇਸ ਨਿਰਮਾਲ ਕਾ." (ਮਾਰੂ ਸੋਲਹੇ ਮਃ ਪ) ਪੂਰਣਤ੍ਯਾਗੀ ਗੁਰੂ ਦਾ ਉਪਦੇਸ਼ ਹੈ.


ਵਿ- ਨਿਰ੍‍ਮਿਤ. ਰਚਿਆਹੋਇਆ. ਬਣਾਇਆ. ਦੇਖੋ, ਨਿਰਮਾਣ.