اُ توں شروع ہون والے پنجابی لفظاں دے معنےਸ

ਵਿ- ਸਦ੍ਰਿਸ਼. ਤੁੱਲ. ਸਮਾਨ। ੨. ਨਿਰੋਲ. ਖਾਲਿਸ। ੩. ਉੱਤਮ. "ਗੁਰਸਿੱਖਾਂ ਰਹਿਰਾਸ ਸਰੇਖੀ." (ਭਾਗੁ) ੪. ਕਥਨ ਕੀਤੀ. ਦੇਖੋ, ਸਰੇਖਣ.


ਸੰ. ਸੰ ਸੇਵਨ. ਸੰਗ੍ਯਾ- ਉੱਤਮ ਰੀਤਿ ਨਾਲ ਸੇਵਨ ਦੀ ਕ੍ਰਿਯਾ. ਉਪਾਸਨਾ. ਸੇਵਾ. ਦੇਖੋ, ਅੰ. Service. "ਨਾਨਕ ਬਿਨਵੈ ਤਿਸੈ ਸਰੇਵਹੁ." (ਧਨਾ ਮਃ ੧) "ਸਚੇ ਚਰਣ ਸਰੇਵੀਅਹਿ." (ਸੋਰ ਅਃ ਮਃ ੫) "ਗੁਰੁ ਕੇ ਚਰਣ ਸਰੇਵਣੇ." (ਸ੍ਰੀ ਮਃ ੫) "ਸਦਾ ਸਰੇਵੀ ਇਕਮਨਿ ਧਿਆਈ." (ਮਾਝ ਅਃ ਮਃ ੩)


ਸੇਵਨ ਕਰਦਾ ਹੈ। ੨. ਕ੍ਰਿ. ਵਿ- ਸਰੇਵਦਿਆਂ. "ਗੁਰਚਰਣ ਸਰੇਵਤ ਦੁਖ ਗਇਆ." (ਬਸੰ ਮਃ ੫) ਦੇਖੋ, ਸਰੇਵਣ.


ਦੇਖੋ, ਸਰੇਵਣ.


ਸੰ. ਸ਼੍ਰਾਵਕ. ਸੰਗਯਾ- ਉਪਦੇਸ਼ਕ, ਜੋ ਉਪਦੇਸ਼ ਸੁਣਾਵੇ। ੨. ਜੈਨੀ। ੩. ਬੌੱਧ. ਬੋਧੀ. "ਸਬ ਸਰੇਵਰੇ ਕੇ ਅਨੁਸਾਰੀ." (ਨਾਪ੍ਰ)


ਦੇਖੋ, ਸਰਣਾ. "ਹਰਿ ਜੀਉ ਤੇ ਸਭੈ ਸਰੈ." (ਮਾਰੂ ਰਵਿਦਾਸ) ੨. ਦੇਖੋ, ਸ਼ਰਾ। ੩. ਵਿ- ਸ਼ਰਈ. "ਸਰੈ ਸਰੀਅਤਿ ਕਰਹਿ ਬੀਚਾਰ." (ਵਾਰ ਸ੍ਰੀ ਮਃ ੧)


ਸੰ. ਸ੍ਰੁਰ. ਸੰਗ੍ਯਾ- ਹਵਨ ਸਮੇਂ ਘੀ ਚੋਣ ਦਾ ਚਮਚਾ, ਜੋ ਆਦਮੀ ਦੇ ਸੱਜੇ ਹੱਥ ਦੀ ਸ਼ਕਲ ਦਾ ਹੁੰਦਾ ਹੈ. ਇਸ ਦਾ ਨਾਉਂ "ਬ੍ਰਹ੍‌ਮਹਸ੍ਤ" ਭੀ ਹੈ. "ਕਰਵਾਰਨ ਕੇ ਕੀਨ ਸਰੋਏ." (ਨਾਪ੍ਰ) ਤਲਵਾਰਾਂ ਦੇ ਸਰੋਏ ਬਣਾ ਲਏ.