اُ توں شروع ہون والے پنجابی لفظاں دے معنےਵ

ਰਿੜਕਣਾ. ਦੇਖੋ, ਬਿਲੌਨਾ.


ਸੰ. ਵਿ- ਉਲਟਾ. ਵਿਪਰੀਤ। ੨. ਸੰਗ੍ਯਾ- ਉਲਟਾ ਪਾਠ. ਤੰਤ੍ਰਸ਼ਾਸਤ੍ਰ ਅਨੁਸਾਰ ਕਿਸੇ ਮੰਤ੍ਰ ਦਾ ਪੁੱਠਾ ਪਾਠ. ਜਿਵੇਂ- ਨਾਰਾ੍ਯਣ ਨੂੰ ਣਯਰਾਨਾ ਪੜ੍ਹਨਾ ੩. ਹਰਟ ਦੀ ਮਾਲ। ੪. ਸੱਪ। ੫. ਕੁੱਤਾ.


ਵਿ- ਲੋਲ. ਬਹੁਤ ਚੰਚਲ. ਹਿਲਦਾ ਹੋਇਆ ੨. ਸੁੰਦਰ। ੩. ਸੰਗ੍ਯਾ- ਛਾਤੀ ਤੇ ਲਟਕਦਾ ਹਾਰ। ੪. ਕੰਨਾਂ ਵਿੱਚ ਲਟਕਦਾ ਮੋਤੀ। ੫. ਨੱਥ ਦਾ ਬੁਲਾਕ। ੬. ਨਸ਼ਾਨ ਦਾ ਫਰਹਰਾ. ਪਤਾਕਾ.


ਸਿੰਧੀ. ਬਿਲੋਨਾ. ਰਿੜਕਣਾ. ਮਥਨ. ਦੇਖੋ. ਬਿਲੋਨਾ.


ਚਿਰ. ਢਿੱਲ. ਦੇਖੋ, ਬਿਲੰਬ. "ਮੁਹਤੁ ਨ ਚਸਾ ਵਿਲੰਮੁ." (ਮਃ ੧. ਵਾਰ ਮਾਝ)