nan
ਸੰ. ਸੰਗ੍ਯਾ- ਅਨੰਗ (ਕਾਮ) ਦਾ ਵੈਰੀ ਸ਼ਿਵ. ਰੁਦ੍ਰ.
ਸੰ. अनङगिन्. ਵਿ- ਅੰਗ ਰਹਿਤ. ਜਿਸਦੇ ਅੰਗ ਨਹੀਂ. "ਅਨੰਗੀ ਅਨਾਮੇ." (ਜਾਪੁ) ੨. ਸੰਗ੍ਯਾ- ਕਾਮਦੇਵ. ਅਨੰਗ। ੩. ਨਿਰਾਕਾਰ. ਕਰਤਾਰ.
ਵਿ- ਬਿਨਾ ਅੰਤ. ਬੇਅੰਤ. ਅਨੇਕ. ਨਾਨਾ. "ਇਕਸੁ ਤੇ ਹੋਇਓ ਅਨੰਤਾ." (ਮਾਝ ਅਃ ਮਃ ੫) ੨. ਸੰਗ੍ਯਾ- ਕਰਤਾਰ. ਵਾਹਗੁਰੂ। ੩. ਆਕਾਸ਼। ੪. ਸ਼ੇਸਨਾਗ। ੫. ਬਲਭਦ੍ਰ. ਇਹ ਸ਼ੇਸ ਦਾ ਅਵਤਾਰ ਮੰਨਿਆ ਹੈ, ਇਸ ਲਈ ਨਾਉਂ ਅਨੰਤ ਹੈ. "ਅਨੰਤ ਕੇ ਊਪਰ ਕੋਪ ਚਲਾਯੋ." (ਕ੍ਰਿਸਨਾਵ) ੬. ਭੁਜਾ ਉੱਪਰ ਪਹਿਰਣ ਦਾ ਇੱਕ ਗਹਿਣਾ, ਜਿਸ ਨੂੰ ਸ਼ੇਸਨਾਗ ਦੀ ਮੂਰਤੀ ਕਲਪਕੇ ਹਿੰਦੂ ਭਾਦੋਂ ਸੁਦੀ ੧੪. ਨੂੰ ਪਹਿਰਦੇ ਹਨ.
ਬਹੁਤੇ ਸਿਰਾਂ ਵਾਲਾ ਸ਼ੇਸਨਾਗ। ੨. ਵਿਰਾਟ ਰੂਪ ਕਰਤਾਰ.
ਸਮੁੰਦਰ। ੨. ਕਰਤਾਰ, ਜਿਸ ਦੀ ਮੌਜਾਂ ਦਾ ਅੰਤ ਨਹੀਂ. ਦੇਖੋ, ਅਨਤਤਰੰਗੀ। ੩. ਅਨੇਕ ਖ਼ਯਾਲਾਂ (ਖ਼ਿਆਲਾਂ) ਵਾਲਾ, ਜਿਸ ਦੇ ਮਨ ਵਿੱਚ ਅਨੇਕ ਸੰਕਲਪ ਉਠਦੇ ਹਨ. "ਅਨੰਤਤਰੰਗੀ ਦੁਖ ਮਾਇਆ." (ਗਉ ਮਃ ੪)
nan
ਜਿਸ ਦੀ ਤੁਕ ਦਾ ਅੰਤ ਨਾ ਮਿਲੇ. ਅਰਥਾਤ ਭਿੰਨਤੁਕਾਂਤ ਵਾਲਾ ਛੰਦ. Blank verse. ਇਹ ਛੰਦ ਦੀ ਕੋਈ ਖ਼ਾਸ ਜਾਤਿ ਨਹੀਂ, ਕਿੰਤੂ ਕਿਸੇ ਭੀ ਛੰਦ ਦਾ ਤੁਕਾਂਤ ਇੱਕ ਅਥਵਾ ਬਹੁਤੇ ਚਰਣਾਂ ਦਾ ਆਪੋ- ਵਿੱਚੀਂ ਨਾ ਮਿਲੇ, ਤਾਂ "ਅਨੰਤਤੁਕਾ" ਸੰਗ੍ਯਾ ਹੋ ਜਾਂਦੀ ਹੈ, ਜਿਵੇਂ ਰਾਮਾਵਤਾਰ ਵਿੱਚ "ਸਵੈਯਾ" ਅਤੇ "ਭੁਜੰਗ ਪ੍ਰਯਾਤ" ਅਨੰਤਤੁਕਾ ਦੇਖੀਦਾ ਹੈ.#ਉਦਾਹਰਣ-#ਰੋਸ ਭਰ੍ਯੋ ਤਜ ਹੋਸ਼ ਨਿਸਾਚਰ#ਸ੍ਰੀ ਰਘੁਰਾਜ ਕੋ ਘਾਇ ਪ੍ਰਹਾਰੇ,#ਜੋਸ਼ ਵਡੋ ਕਰ ਕੋਸ਼ਲਿਸ਼ੰ#ਅਧਬੀਚਹਿ ਤੇ ਸਰ ਕਾਟ ਉਤਾਰੇ,#ਫੇਰ ਬਡੋ ਕਰ ਰੋਸ ਦਿਵਾਰ੍ਦਨ#ਧਾਇਪਰੇ ਕਪਿ ਪੰਜ ਸੰਘਾਰੇ,#ਪੱਟਿਸ ਲੋਹਹਥੀ ਪਰਸੰ ਗੜ ਲੈ#ਜਁਬੁਵੇ ਜਮਦਾੜ੍ਹ ਚਲਾਵੈਂ.#ਕਿਤੋ ਕਾਲ ਬੀਤ੍ਯੋ ਭਏ ਰਾਮਰਾਜੰ,#ਸਬੈ ਸ਼ਤ੍ਰੁ ਜੀਤੇ ਮਹਾਂ ਜੁੱਧਮਾਲੀ,#ਫਿਰ੍ਯੋ ਚਕ੍ਰ ਚਾਰੋਂ ਦਿਸ਼ਾ ਮੱਧ ਰਾਮੰ,#ਭਯੋ ਨਾਮ ਤਾਂਤੇ ਮਹਾਂ ਚਕ੍ਰਵਰਤੀ.#੨. ਦੇਖੋ, ਸਿਰਖੰਡੀ। ੩. ਸੰਸਕ੍ਰਿਤ ਭਾਸਾ ਦੇ ਛੰਦ ਦੇਖੀਏ, ਤਦ ਬਹੁਤ ਅਨੰਤ ਤੁਕੇ ਹਨ, ਕਿਉਂਕਿ ਅੰਤ੍ਯਾਨੁਪ੍ਰਾਸ ਵਿਰਲੇ ਦਾ ਹੀ ਮਿਲਦਾ ਹੈ. ਦੇਖੋ, ਹੇਠ ਲਿਖੇ ਭੁਜੰਗ ਪ੍ਰਯਾਤ ਅਤੇ ਤੋਟਕ.#कृता येन सेवा गुरोर्मोद हेतु। स्ततश्र्वैव लब्धं निजानन्द रूपम्।#ददौ शिष्य संघाय नामोपदेशं। नमामि प्रसन्नं गुरूं रामदासम्॥#अमरं गुरुदेव महं सततं। प्रणामामि निरंतर मेकरसम्।#गुरु पाद सरोज विशेष रर्तिं। हरि देव कृपायतनं विमलम्॥#(ਗੁਰੁ ਨਾਨਕ ਸਤੋਤ੍ਰ ਰਤਨਾਕਾਰ)#੪. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਭਿੰਨਤੁਕਾਂਤ ਦੇ ਸ਼ਬਦ ਦੇਖੇ ਜਾਂਦੇ ਹਨ, ਜਿਨ੍ਹਾਂ ਦਾ "ਅੰਤ੍ਯਾਨੁਪ੍ਰਾਸ" ਨਹੀਂ ਮਿਲਦਾ, ਯਥਾ:-#ਰੂੜੋ ਮਨੁ ਹਰਿਰੰਗੋ ਲੋੜੈ,#ਗਾਲੀ ਹਰਿਨੀਹੁ ਨ ਹੋਇ,#ਹਉ ਢੂਢੇਦੀ ਦਰਸਨ ਕਾਰਣਿ,#ਬੀਥੀ ਬੀਥੀ ਪੇਖਾਂ,#ਗੁਰਮਿਲਿ ਭਰਮੁ ਗਵਾਇਆ ਹੇ,#ਇਹ ਬੁਧਿ ਪਾਈ ਮੈ ਸਾਧੂ ਕੰਨਹੁ,#ਲੇਖੁ ਲਿਖਿਓ ਧੁਰਿ ਮਾਥੈ,#ਇਹ ਬਿਧਿ ਨਾਨਕ ਹਰਿ ਨੈਣ ਅਲੋਇ.#(ਟੋਡੀ ਮਃ ੫)#੫. ਦੇਖੋ, ਚਉਬੋਲੇ ਦਾ ਰੂਪ ੨.
ਸੰ. अनन्तर. ਕ੍ਰਿ. ਵਿ- ਉਪਰਾਂਤ. ਇਸ ਪਿੱਛੋਂ. ਬਾਦ ਅਜ਼ਾਂ। ੨. ਨਿਰੰਤਰ. ਲਗਾਤਾਰ.
ਸੰਬੋਧਨ. ਹੇ ਅਨੰਤ! "ਜਉ ਪੈ ਹਮ ਨ ਪਾਪ ਕਰੰਤਾ, ਅਹੇ ਅਨੰਤਾ!" (ਸ੍ਰੀ ਰਵਦਾਸ) ੨. ਸੰ. अनन्ता. ਸੰਗ੍ਯਾ- ਜਿਸ ਦਾ ਅੰਤ ਨਹੀਂ, ਮਾਇਆ। ੩. ਪ੍ਰਿਥਿਵੀ। ੪. ਦੁੱਬ (ਦੂਰਵਾ). ੫. ਗਿਲੋ. ਗੁੜੂਚੀ। ੬. ਕੱਕੋ ਵਧਾਣ ਖਤ੍ਰੀ ਦਾ ਪੁਤ੍ਰ, ਜੋ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਮਹਾਨ ਯੋਧਾ ਸਿੱਖ ਸੀ. ਇਹ ਸ਼੍ਰੀ ਅੰਮ੍ਰਿਤਸਰ ਜੀ ਦੇ ਜੰਗ ਵਿੱਚ ਸ਼ਹੀਦ ਹੋਇਆ.
ਅਨੰਤ- ਅਸਤ੍ਰ. ਬੇਅੰਤ ਸ਼ਸਤ੍ਰ. "ਅਨੰਤਾਸਤ੍ਰ ਛੁੱਟੇ." (ਚੰਡੀ ੨)
ਨਗਰ ਵਟਾਲਾ (ਜਿਲਾ ਗੁਰਦਾਸਪੁਰ) ਦੇ ਵਸਨੀਕ ਰਾਮ ਸਿੱਲ ਖਤ੍ਰੀ ਦੀ, ਸੁਖਦੇਵੀ ਦੇ ਉਦਰ ਤੋਂ ਉਪਜੀ ਬੇਟੀ, ਜਿਸ ਦਾ ਵਿਆਹ ੨੧. ਵੈਸਾਖ, ਸੰਮਤ ੧੬੮੧ ਨੂੰ ਬਾਬਾ ਗੁਰੁਦਿੱਤਾ ਜੀ ਨਾਲ ਹੋਇਆ. ਇਸ ਦੇ ਪੇਟੋਂ ਬਾਬਾ ਧੀਰਮੱਲ ਅਤੇ ਗੁਰੂ ਹਰਿਰਾਇ ਸਾਹਿਬ ਜੀ ਜਨਮੇ. ਮਾਤਾ ਜੀ ਦਾ ਸੰਖੇਪ ਨਾਉਂ ਨੱਤੀ ਭੀ ਹੈ. ਕਈ ਲੇਖਕਾਂ ਨੇ ਨਿਹਾਲ ਕੌਰਿ ਭੀ ਲਿਖਿਆ ਹੈ.