اُ توں شروع ہون والے پنجابی لفظاں دے معنےਨ

ਸੰ. ਨਿਰਰ੍‍ਥ. ਵਿ- ਜਿਸ ਪਾਸ ਅਰ੍‍ਥ (ਧਨ) ਨਹੀਂ ਕੰਗਾਲ। ੨. ਬਿਨਾ ਅਰ੍‍ਥ (ਪ੍ਰਯੋਜਨ) ਬੇਫ਼ਾਯਦਾ. ਵ੍ਰਿਥਾ.


ਸੰ. ਨਿਰਰ੍‍ਥਕ. ਵਿ- ਜਿਸ ਤੋਂ ਅਰ੍‍ਥ (ਮਤਲਬ) ਨਿਕਲਗਿਆ ਹੈ. ਬਿਨਾ ਮਤਲਬ. ਨਿਸਪ੍ਰਯੋਜਨ. ਬੇਫ਼ਾਯਦਾ.


ਵਿ- ਨਿਰ੍‍ਲੱਜ. ਲੱਜਾ (ਸ਼ਰਮ) ਰਹਿਤ. ਬੇਹਯਾ. "ਸਿਮਰਹਿ ਨਾਹੀ ਜੋਨਿਦੁਖ ਨਿਰਲਜੇ ਭਾਂਡ." (ਬਿਲਾ ਮਃ ੫)


ਵਿ- ਨਿਰ੍‍ਲੇਪ. ਬਿਨਾ ਲੇਪ। ੨. ਰਾਗ ਦ੍ਵੇਸ ਆਦਿ ਵਿਕਾਰਾਂ ਦਾ ਜਿਸ ਪੁਰ ਅਸਰ ਨਹੀਂ। ੩. ਜੋ ਕਿਸੇ ਵਿਸਯ ਵਿੱਚ ਆਸਕ੍ਤ ਨਹੀਂ.#"ਸੁਖ ਦੁਖ ਰਹਿਤ ਸਦਾ ਨਿਰਲੇਪੀ." (ਸੋਰ ਮਃ ੯)


ਵਿ- ਨਿਰ੍‍ਲੋਭ. ਲਾਲਚ ਰਹਿਤ. ਸੰਤੋਖੀ.