اُ توں شروع ہون والے پنجابی لفظاں دے معنےਦ

ਸੰ. दूरवर्तिन्. ਵਿ- ਦੂਰ ਰਹਿਣ ਵਾਲਾ.


ਸੰਗ੍ਯਾ- ਦੂਰ ਹੋਣ ਦਾ ਭਾਵ. ਅੰਤਰ. ਫ਼ਾਸਿਲਾ. "ਕਤਹਿ ਨ ਭਇਓ ਦੂਰਾਈ." (ਮਾਰੂ ਮਃ ੫) "ਜਉ ਲਉ ਭਾਉ ਅਭਾਉ ਇਹੁ ਮਾਨੈ, ਤਉ ਲਉ ਮਿਲਣੁ ਦੂਰਾਈ." (ਸੋਰ ਮਃ ੫) ੨. ਕ੍ਰਿ- ਵਿ- ਫ਼ਾਸਿਲੇ ਪੁਰ.


ਕ੍ਰਿ. ਵਿ- ਦੂਰੀ ਪੁਰ. ਵਿੱਥ ਤੇ. ਫ਼ਾਸਿਲੇ ਪੁਰ. "ਸੋ ਮਾਰਗ ਸੰਤ ਨ ਦੂਰਾਰੀ." (ਆਸਾ ਮਃ ੫)


ਸੰਗ੍ਯਾ- ਵਿੱਥ. ਫ਼ਾਸਿਲਾ. ਦੁਰਤ੍ਵ. ਅੰਤਰ.


ਦੇਖੋ, ਦੂਰ. "ਤੁਧੁ ਸੁਝੈ ਦੂਰੁ." (ਵਾਰ ਰਾਮ ੩)


ਵਿ- ਦੁਰੰਤ- ਤਰ. ਅਤ੍ਯੰਤ ਘੋਰ. ਮਹਾ ਭਯਾਨਕ. "ਦੁਰਤ ਦੁਰੰਤਰ ਨਾਸੈ." (ਸਵੈਯੇ ਮਃ ੪. ਕੇ) ਦੇਖੋ, ਦੁਰੰਤ। ੨. ਵਿੱਥ ਤੇ.


ਫ਼ਾ. [دوُراندیش] ਵਿ- ਦੂਰਦਰਸ਼ੀ. ਦੂਰ ਦੀ ਸੋਚਣ ਵਾਲਾ.


ਦੇਖੋ, ਦੁਲਹ. "ਦੂਲਹ ਪ੍ਰਭੁ ਕੀ ਸਰਨਿ ਪਰਿਓ." (ਮਾਰੂ ਨਾਮਦੇਵ) ਦੂਲਹ ਤੋਂ ਭਾਵ ਜੀਵ ਅਥਵਾ ਜਿਗ੍ਯਾਸੂ ਹੈ.