اُ توں شروع ہون والے پنجابی لفظاں دے معنےਅ

ਆਨੰਦਮਯ. ਆਨੰਦਰੂਪ. "ਵੇ ਪਰਵਾਹੁ ਅਨੰਦਮੈ." (ਆਸਾ ਮਃ ੫)


ਦੇਖੋ, ਅਨੰਦ ੪. ਅਤੇ ਆਨੰਦ ੪.


ਸੰ. आनन्दिन्. ਵਿ- ਆਨੰਦ ਵਾਲਾ. ਖ਼ੁਸ਼. ਪ੍ਰਸੰਨ. "ਵਰ ਪਾਇਆ ਪੁਰਖ ਅਨੰਦੀ." (ਸ੍ਰੀ ਛੰਤ ਮਃ ੪)


ਦੇਖੋ, ਅਨੰਦ. "ਅਨੰਦੁ ਭਇਆ ਸੁਖੁ ਪਾਇਆ." (ਵਾਰ ਮਾਰੂ ੨. ਮਃ ੫)


ਜੋ ਅਨ੍ਯ (ਦੂਜੇ) ਨੂੰ ਨਾ ਮੰਨੇ. ਦੇਖੋ, ਅਨਨ੍ਯ. "ਬੈਸਨੋ ਅਨੰਨ ਬ੍ਰਹਮੰਨ ਸਾਲਿਗ੍ਰਾਮ ਸੇਵਾ." (ਭਾਗੁ ਕ) "ਸਿਖ ਅਨੰਨ ਪੰਡਿਤ ਦਿਖ ਐਸੇ। ਗ੍ਰਹ ਤਿਥਿ ਵਾਰ ਨ ਜਾਨੈ ਕੈਸੇ। ਏਕ ਭਰੋਸਾ ਪ੍ਰਭੁ ਕਾ ਪਾਏ। ਤ੍ਯਾਗ ਲਗਨ ਅਰਦਾਸ ਕਰਾਏ॥" (ਗੁਵਿ ੬)


ਸੰ. ਅਨਨ੍ਯਾਤ. ਸੰਗ੍ਯਾ- ਦੂਜੇ ਨਾਲ ਸੰਬੰਧ ਦਾ ਅਭਾਵ. ਏਕ ਨਿਸ੍ਠਾ. ਇੱਕ ਵਿੱਚ ਲਗਨ.


ਦੇਖੋ, ਅਨਨ੍ਯ. "ਹੋਇ ਅਨੰਨਿ ਮਨਹਠ ਕੀ ਦ੍ਰਿੜਤਾ." (ਗੂਜ ਮਃ ੫) ਇੱਕ ਵਿਸੇ ਪਰਾਇਣ ਹੋਇਆ.


ਵਿ- ਅਨਨ੍ਯ ਭਗਤ. ਇੱਕ ਦਾ ਉਪਾਸਕ. ਇੱਕ ਤੋਂ ਬਿਨਾ ਦੂਜੇ ਦੀ ਭਗਤਿ ਦਾ ਤਿਆਗੀ. "ਕੋਈ ਕਹਿਤਉ ਅਨੰਨਿਭਗਉਤੀ" (ਰਾਮ ਅਃ ਮਃ ੫) ੨. ਅਨਨ੍ਯਭਕ੍ਤਿ. ਇੱਕ ਦੀ ਉਪਾਸਨਾ.