nan
nan
ਦੇਖੋ, ਨਿਰਬਾਣ.
ਵਿ- ਨਿਰ੍ਵਾਤ. ਜਿਸ ਥਾਂ ਵਾਤ (ਹਵਾ) ਨਾ ਲੱਗੇ. ਪਵਨ ਰਹਿਤ। ੨. ਚੰਚਲਤਾ ਰਹਿਤ. ਸ੍ਥਿਰ. ਕ਼ਾਇਮ.
ਸੰਗ੍ਯਾ- ਨਿਰ੍ਵਾਦ. ਨਿੰਦਾ. ਅਪਵਾਦ। ੨. ਅਵਗਯਾ. ਬੇਅਦਬੀ। ੩. ਵਾਦ ਦਾ ਅਭਾਵ.
ਸੰਗ੍ਯਾ- ਰੋਕਣ ਦੀ ਕ੍ਰਿਯਾ. ਹਟਾਉਣਾ. ਦੇਖੋ, ਨਿਵਾਰਣ.
ਹਟਾਈ. ਵਰਜੀ। ੨. ਨਿਖੇੜੀ. ਵੱਖ ਕੀਤੀ. ਦੇਖੋ, ਨਿਵਾਰਣ. "ਨਾ ਨਿਰਵਾਰੀਜਾਇ." (ਸ. ਕਬੀਰ)
ਹਟਾਓ. ਵਰਜੋ। ੨. ਸੰਗ੍ਯਾ- ਨਿਖੇੜਨ (ਅਲਗ ਕਰਨ) ਦਾ ਭਾਵ. "ਖੀਰ ਨੀਰ ਨਿਰਵਾਰੋ." (ਭਾਗੁ)
ਸੰ. निविंकल्प. ਵਿ- ਭੇਦਗ੍ਯਾਨ ਬਿਨਾ. ਅਨੇਕਤਾ ਦੇ ਖ਼ਿਆਲ ਤੋਂ ਰਹਿਤ। ੨. ਸੰਦੇਹ ਬਿਨਾ. ਨਿਸ਼੍ਚਿਤ.
ਸੰਗ੍ਯਾ- ਉਹ ਸਮਾਧਿ, ਜਿਸ ਵਿੱਚ ਭੇਦਗ੍ਯਾਨ ਮਿਟਜਾਵੇ. ਜਿਸ ਸਮਾਧਿ ਵਿੱਚ ਗ੍ਯੇਯ ਅਤੇ ਗ੍ਯਾਤਾ ਦਾ ਭੇਦ ਦੂਰ ਹੋਵੇ। ੨. ਅਨੇਕਤਾ ਦਾ ਖ਼ਿਆਲ ਜਿਸ ਵਿੱਚ ਨਹੀਂ ਉਪਜਦਾ, ਐਸੀ ਸਮਾਧਿ.