اُ توں شروع ہون والے پنجابی لفظاں دے معنےਅ

ਸੰ. ਵਿ- ਰ਼ਿਣ ਰਹਿਤ. ਜਿਸ ਨੇ ਕ਼ਰਜ (ਕਰਜ਼) ਨਹੀਂ ਦੇਣਾ.


ਸੰ. अनृत. ਸੰਗ੍ਯਾ- ਰ਼ਿਤ (ਸਤ੍ਯ) ਦਾ ਅਭਾਵ. ਝੂਠ. ਅਸਤ੍ਯ "ਰਰ ਹੈਂ ਅਨ੍ਰਿਤੰ." (ਕਲਕੀ) ਬੋਲਣਗੇ ਝੂਠ.


ਉਪ. ਇਹ ਸ਼ਬਦਾਂ ਦੇ ਮੁੱਢ ਲੱਗਕੇ ਅਧਿਕ, ਉਲਟ, ਹਾਨਿ, ਭੇਦ, ਨਿਸੇਧ, ਬੁਰਾ, ਆਦਿ ਅਰਥ ਜਣਾਉਂਦਾ ਹੈ. ਦੇਖੋ, ਅਪਕੀਰਤਿ ਆਦਿ ਸ਼ਬਦ। ੨. ਸੰ. अप्. ਸੰਗ੍ਯਾ- ਜਲ. "ਅਪ ਤੇਜ ਬਾਇ ਪ੍ਰਿਥਮੀ ਅਕਾਸਾ." (ਗਉ ਕਬੀਰ) ੩. ਸਰਵ- ਆਪਣਾ. ਨਿਜ ਦਾ. "ਮੂਲ ਨ ਜਾਣੈ ਅਪ ਬਲ." (ਵਾਰ ਮਾਝ ਮਃ ੧) "ਕਾਟਿ ਸਿਲਕ ਦੁਖ ਮਾਇਆ ਕਰਿਲੀਨੇ ਅਪ ਦਸੇ." (ਵਾਰ ਜੈਤ) ਆਪਣੇ ਦਾਸ ਕਰਲੀਤੇ. "ਅਪਤਨ ਕਾ ਜੋ ਕਰੇ ਬੀਚਾਰ." (ਬਸੰ ਰਵਦਾਸ) ਆਪਣੇ ਤਨ ਕਾ ਜੋ ਵਿਚਾਰ ਕਰੇ.


ਸੰਗ੍ਯਾ- ਹੌਮੈ. ਖ਼ੁਦੀ. ਅਭਿਮਾਨ। ੨. ਸੰ. ਅਪ੍ਵ. ਭੈ. ਡਰ। ੩. ਰੋਗ। ੪. ਸੰ. ਅਪ੍ਵਾ. ਹਵਾ. ਪਵਨ. "ਭਯੋ ਅੱਪ ਭੇਸੰ." (ਕਲਕੀ) ਪੌਣਰੂਪ ਹੋ ਗਿਆ.


ਵਿ- ਅਰਪਿਆ. ਭੇਟਾ ਕੀਤਾ। ੨. ਦੇਖੋ, ਅਪਿਉ.


ਸੰ. ਅਪਸ਼ਕੁਨ. ਸੰਗ੍ਯਾ- ਬੁਰਾ ਚਿੰਨ੍ਹ. ਕੁਸਗਨ. ਮੰਦੀ ਘਟਨਾਂ ਦੇ ਆਉਣ ਦੀ ਨਿਸ਼ਾਨੀ. ਅਮੰਗਲ ਸੂਚਕ ਚਿੰਨ੍ਹ. "ਤਉ ਸਗਨ ਅਪਸਗਨ ਕਹਾ ਬੀਚਾਰੈ." (ਸੁਖਮਨੀ) "ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ." (ਆਸਾ ਮਃ ੫)#ਸਗਨ- ਅਪਸਗਨ (ਸ਼ੁਭ ਅਤੇ ਮੰਦ ਸ਼ਕੁਨ) ਸਭ ਦੇਸਾਂ ਵਿੱਚ ਅਨੇਕ ਮਤਾਂ ਦੇ ਲੋਕ ਮੰਨਦੇ ਹਨ, ਪਰ ਬਹੁਤ ਕਰਕੇ ਹਿੰਦੂਮਤ ਦੇ ਗ੍ਰੰਥਾਂ ਵਿੱਚ ਇਨ੍ਹਾਂ ਦਾ ਜਿਕਰ ਹੈ, ਜਿਨ੍ਹਾਂ ਅਨੁਸਾਰ ਭਾਈ ਸੰਤੋਖ ਸਿੰਘ ਜੀ ਨੇ ਕੁਝ ਸਗਨ- ਅਪਸਗਨ ਲਿਖੇ ਹਨ:-#ਅਪਸ਼ਕੁਨ-#ਫਰਕੇ ਭੁਜਾ ਵਿਲੋਚਨ ਵਾਮੂ,#ਸਿਰ ਵਾਯਸ¹ ਬੈਠ੍ਯੋ ਦੁਖਧਾਮੂ,#ਨਿਕਸਤਿ ਛੀਕ ਭਈ ਦਿਸ ਦਾਂਏ, xxx#ਧੁਨਿ ਖੋਟੀ ਤੇ ਬਜਤ ਨਗਾਰਾ,#ਦਲ ਪਰ ਗੀਧ ਭ੍ਰਮੰਤੀ ਚਲੇ.#ਕਾਸ੍ਟ ਭਾਰ ਅਗਾਰੀ ਮਿਲੇ.#ਦੀਨਮਨੇ ਬਾਜੀ ਰੁਦਨਾਵੈਂ. xx#ਚਲਤ ਅਕਾਰਨ ਗਿਰਗਿਰ ਪਰੈਂ,#ਕਿਤਕ ਭਟਨ ਪਗੀਆ ਪਰ ਤਰੈਂ,#ਸ਼ਿਵਾ² ਪੁਕਾਰਤ ਸਨਮੁਖ ਆਵਤ,#ਮ੍ਰਿਗ ਕੀ ਮਾਲ ਕੁਫੇਰੇ ਧਾਵਤ.#ਦਾਰੁਨ ਕਾਕ ਬੋਲਤੇ ਉਡ, xxx#ਸਮੁਖ ਵਾਯੁ ਮ੍ਰਿਗਮਾਲ ਕੁਫੇਰੀ. xxx#ਖਰ ਬੋਲ੍ਯੋ ਮ੍ਰਿਤੁਸੂਚਤ ਭਾਰੀ. xxx#ਜਾਤ ਲਿਯੇ ਮਿਰਤਕ ਸਭ ਚੀਨਾ. xxx#ਇਮ ਅਪਸਗੁਨ ਵਲੋਕਤ ਬਡੇ.#ਸ਼ੁਭ ਸ਼ਕੁਨ-#ਫਰਕ੍ਯੋ ਦਹਿਨ ਵਿਲੋਚਨ ਸੁੰਦਰ,#ਭੁਜਾਦੰਡ ਦਹਿਨੋ ਬਲਮੰਦਰ,#ਨਿਰਮਲ ਦਿਵਸ ਵਾਯੁ ਸੁਖਕਾਰੀ,#ਮਿਲੀ ਦੁਘਟਧਰ³ ਸੁੰਦਰ ਨਾਰੀ,#ਮ੍ਰਿਗਨਮਾਲ ਦਾਹਿਨ ਕੋ ਆਈ,#ਮਧੁਰ ਵਿਹੰਗਨ ਸਬਦ ਸੁਨਾਈ,#ਮਿਲੀ ਜੋਸਿਤਾ⁴ ਬਾਲਕ ਗੋਦ,#ਹੁਤੀ ਸੁਹਾਗਣਿ ਸਹਿਤ ਪ੍ਰਮੋਦ.#ਸੁਰਭੀ⁵ ਵਸਤ⁶ ਚੁੰਘਾਵਤ ਠਾਢੀ.#ਚਾਟਤ ਰਿਦੇ ਪ੍ਰੀਤਿ ਬਹੁ ਬਾਢੀ,#ਕਾਗ ਦਾਹਨੀ ਦਿਸ਼ਿ ਉਡ ਆਵਾ,#ਨਕੁਲ⁷ ਦਰਸ ਸਭਹਿਨ ਨੇ ਪਾਵਾ. (ਗੁਪ੍ਰਸੂ)#ਗੁਰਸਿੱਖਾਂ ਲਈ ਭਾਈ ਗੁਰਦਾਸ ਜੀ ਇਹ ਆਗ੍ਯਾ ਕਰਦੇ ਹਨ:-#ਸੱਜਾ ਖੱਬਾ ਸੌਣ ਨ ਮਨ ਵਸਾਇਆ, xxx#ਭਾਖ ਸੁਭਾਖ ਵਿਚਾਰ ਨ ਛਿੱਕ ਮਨਾਇਆ." xxx