ਸੰ. ਅਪਸ੍ਮਾਰ. ਸੰਗ੍ਯਾ- ਮਿਰਗੀ ਰੋਗ, ਜਿਸ ਦੇ ਅਸਰ ਨਾਲ ਚੇਤਾ (ਸ੍ਮਰਣ ਸ਼ਕਤਿ) ਦੂਰ ਹੋ ਜਾਵੇ. ਦੇਖੋ, ਮਿਰਗੀ.
ਸੰ. ਅਨਵਸਰ. ਸੰਗ੍ਯਾ- ਕੁਸਮਾ, ਬੇਮੌਕਾ. ਕੁਵੇਲਾ. "ਸਰ ਅਪਸਰ ਨ ਪਛਾਣਿਆ." (ਸ੍ਰੀ ਬੇਣੀ) ੨. ਫੁਰਸਤ (ਅਵਕਾਸ) ਦਾ ਨਾ ਹੋਣਾ. ਵੇਲ੍ਹ ਦਾ ਨਾ ਹੋਣਾ। ੩. ਸੰ. अपसर. ਭੱਜਣਾ. ਨੱਠਣਾ। ੪. ਅਪ (ਜਲ) ਵਿੱਚ ਵਿਚਰਣ ਵਾਲਾ ਜੀਵ.
ਸੰ. अप्सरस्. ਸੰਗ੍ਯਾ- ਅਪ (ਪਾਣੀ) ਵਿਚੋਂ ਨਿਕਲਨੇ ਵਾਲੀ. ਰਾਮਾਇਣ ਅਤੇ ਪੁਰਾਣਾ ਵਿੱਚ ਲਿਖਿਆ ਹੈ ਕਿ ਸਮੁਦੰਰ ਰਿੜਕਨ ਤੋਂ ਅਪਸਰਾ ਨਿਕਲੀਆਂ ਹਨ. ਵੇਦਾਂ ਵਿੱਚ ਇਨ੍ਹਾਂ ਦਾ ਬਹੁਤ ਹਾਲ ਨਹੀਂ, ਕੇਵਲ ਉਰਵਸ਼ੀ ਆਦਿ ਦਾ ਹੀ ਜਿਕਰ ਹੈ. ਮਨੂ ਲਿਖਦਾ ਹੈ ਕਿ ਇਹ ੭. ਮਨੂਆਂ ਨੇ ਉਤਪੰਨ ਕੀਤੀਆਂ ਅਤੇ ਸਭਨਾਂ ਦੀਆਂ ਸਾਂਝੀਆਂ ਸਮਝੀਆਂ ਗਈਆਂ ਹਨ. ਵਾਯੁ ਪੁਰਾਣ ਵਿੱਚ ੧੪. ਅਤੇ ਹਰਿਵੰਸ਼ ਵਿੱਚ ੭. ਦਾ ਹਾਲ ਹੈ, ਅਰ ਇਨ੍ਹਾਂ ਦੇ ਵੈਦਿਕ ਅਤੇ ਲੌਕਿਕ ਦੋ ਭੇਦ ਮੰਨੇ ਹਨ. ਵੈਦਿਕ ੧੦. ਅਤੇ ਲੌਕਿਕ ੩੪. ਇਨ੍ਹਾਂ ਨੇ ਆਪਣੀ ਮੋਹਨਸ਼ਕਤਿ ਨਾਲ ਕਈ ਰਿਖੀਆਂ ਦਾ ਤਪ ਭੰਗ ਕੀਤਾ ਹੈ. ਕਾਸ਼ੀਖੰਡ ਵਿੱਚ ਲਿਖਿਆ ਹੈ ਕਿ ਗਿਣਤੀ ਵਿੱਚ ਏਹ ੩੫੦੦੦੦੦੦੦ ਹਨ. ਪਰ ਸਭ ਤੋਂ ਵਧੀਕ ਕੀਰਤਿ ਵਾਲੀਆਂ ਕੇਵਲ ੧੦੬੦ ਹੀ ਹਨ. ਰਾਮਾਇਣ ਵਿੱਚ ਇਨ੍ਹਾਂ ਦੀ ਗਿਣਤੀ ਸੱਠ ਕਰੋੜ ਹੈ. ਏਹ ਸੁਰਗ (ਸ੍ਵਰਗ) ਲੋਕ ਵਿੱਚ ਉਨ੍ਹਾਂ ਯੋਧਿਆਂ ਨੂੰ ਮਿਲਦੀਆਂ ਹਨ, ਜੋ ਯੁੱਧ ਵਿੱਚ ਨਿਰਭੈ ਲੜਦੇ ਮਰ ਗਏ ਹੋਣ.¹ ਅਪਸਰਾ ਵਿੱਚ ਸ਼ਕਲ ਬਦਲਨ ਦੀ ਭੀ ਸਮਰਥ ਹੈ. ਏਹ ਸ਼ਤਰੰਜ ਅਤੇ ਚੌਪਟ ਦੀਆਂ ਚਾਲਾਂ ਅਤੇ ਜਾਦੂ ਬਹੁਤ ਜਾਣਦੀਆਂ ਹਨ. ਅਥਰਵ ਵੇਦ ਵਿੱਚ ਇਨ੍ਹਾਂ ਦੇ ਜਾਦੂਆਂ ਨੂੰ ਰੋਕਣ ਲਈ ਕਈ ਮੰਤ੍ਰ ਜੰਤ੍ਰ ਦਿੱਤੇ ਹਨ. "ਅਪਸਰਾ ਅਨੰਦ ਮੰਗਲ ਰਸ ਗਾਵਨੀ ਨੀਕੀ." (ਮਲਾ ਪੜਤਾਲ ਮਃ ੫)
ਸੰਗ੍ਯਾ- ਖ਼ੁਦਗ਼ਰਜੀ. ਆਪਣਾ ਸ੍ਵਾਰਥ.
ਵਿ- ਖ਼ੁਦਗ਼ਰਜ਼. ਆਪਣਾ ਮਤ਼ਲਬ ਸਿੱਧ ਕਰਨ ਵਾਲਾ.
ਸੰ. ਅਪਸ੍ਨਾਨ. ਸੰਗ੍ਯਾ- ਇਸਨਾਨ ਤੋਂ ਪਹਿਲਾਂ ਇੰਦ੍ਰੀਆਂ ਦੀ ਸ਼ੁੱਧੀ ਲਈ ਜਲ ਵਰਤਣਾ। ੨. ਮੁਰਦੇ ਨੂੰ ਫੂਕ, ਜਾਂ ਦੱਬਕੇ ਪਿੱਛੋਂ ਸ਼ੁੱਧੀ ਲਈ ਕੀਤਾ ਇਸਨਾਨ.
nan
nan
ਸੰ. ਉਪਸੁੰਦ. ਸੁੰਦ ਅਤੇ ਉਪਸੁੰਦ ਦੋਵੇਂ ਸਕੇ ਭਾਈ, ਦਾਨਵ ਨਿਕੁੰਭ (ਅਥਵਾ ਨਿਸੁੰਦ) ਦੇ ਪੁਤ੍ਰ ਸਨ, ਜੋ ਕਿਸੇ ਤੋਂ ਜਿੱਤੇ ਨਹੀਂ ਜਾਂਦੇ ਸਨ. ਇਨ੍ਹਾਂ ਨੂੰ ਬ੍ਰਹ੍ਮਾ ਦਾ ਵਰ ਸੀ ਕਿ ਜਦ ਤੀਕ ਆਪੋ ਵਿੱਚੀਂ ਨਹੀਂ ਲੜੋਂਗੇ, ਤੁਹਾਨੂੰ ਕੋਈ ਤੀਜਾ ਨਹੀਂ ਮਾਰ ਸਕੇਗਾ. ਤਿਲੋਤੱਮਾ ਅਪਸਰਾ ਇਨ੍ਹਾਂ ਦੇ ਮਾਰਣ ਲਈ ਸੁਰਗ ਤੋਂ ਘੱਲੀ ਗਈ, ਜਿਸ ਉੱਪਰ ਮੋਹਿਤ ਹੋਕੇ ਦੋਵੇਂ ਭਾਈ ਝਗੜਨ ਲੱਗੇ. ਤਿਲੋਤੱਮਾ ਨੇ ਆਖਿਆ ਕਿ ਜੋ ਦੋਹਾਂ ਵਿੱਚੋਂ ਵਡਾ ਬਲੀ ਹੋਊ, ਮੈਂ ਉਸ ਨੂੰ ਵਰਾਂਗੀ. ਇਸ ਪੁਰ ਦੋਵੇਂ ਆਪੋ ਵਿੱਚੀਂ ਕਟਮੋਏ.#"ਬਢੇ ਸੁੰਦ ਅਪਸੁੰਦ ਦ੍ਵੈ ਦੈਤ ਭਾਰੀ. xxx#"ਦੁਹੂੰ ਭ੍ਰਾਤ ਬਧਕੈ ਤ੍ਰਿਯਾ ਗਈ ਬ੍ਰਹ੍ਮਪੁਰ ਧਾਇ."#(ਚਰਿਤ੍ਰ ੧੧੬)
ਦੇਖੋ, ਅਫਸੋਸ. "ਅਧਿਕ ਕੀਨ ਅਪਸੋਸ ਹਮ." (ਨਾਪ੍ਰ) ੨. ਅਪ (ਪਾਣੀ) ਨੂੰ ਸੋਖਣ (ਸ਼ੋਸਣ) ਵਾਲਾ, ਸੂਰਜ। ੩. ਪੌਣ. ਹਵਾ.
nan
nan