ਦੇਸ਼ ਵਿੱਚ ਅਟਨ (ਫਿਰਨ) ਦੀ ਕ੍ਰਿਯਾ. ਦੇਸ਼ਭ੍ਰਮਣ. ਦੇਸ਼ਾਂ ਦੀ ਯਾਤ੍ਰਾ.
ਦੇਸ਼- ਆਧੀਸ਼. ਸੰਗ੍ਯਾ- ਦੇਸ਼ ਦਾ ਸ੍ਵਾਮੀ, ਰਾਜਾ. ਬਾਦਸ਼ਾਹ.
ਪੱਟੀ ਦੇ ਰਹਿਣ ਵਾਲੀ ਜੱਟੀ. ਜੋ ਸੰਤਾਨ ਦੀ ਇੱਛਾ ਕਰਕੇ ਗੁਰੂ ਹਰਿਗੋਬਿੰਦ ਜੀ ਦੀ ਸ਼ਰਣ ਗਈ. ਸਤਿਗੁਰੂ ਦੇ ਵਰਦਾਨ ਤੋਂ ੭. ਪੁਤ੍ਰ ਹੋਏ। ੨. ਰਾਜਾ ਅਮਰ ਸਿੰਘ ਪਟਿਆਲਾਪਤਿ ਦੀ ਰਾਣੀ ਅਤੇ ਰਾਜਾ ਸਾਹਿਬਸਿੰਘ ਦੀ ਮਤੇਈ। ੩. ਰਾਜਾ ਜਸਵੰਤ ਸਿੰਘ ਨਾਭਾਫੱਤਿ ਦੀ ਮਤੇਈ. ਦੇਖੋ, ਨਾਭਾ. (ਨੰਬਰ ੨. ਅਤੇ ੩. ਨੂੰ ਇਤਿਹਾਸ ਵਿਚ ਦੇਸੋ ਭੀ ਲਿਖਿਆ ਹੈ)। ੪. ਸਰਦਾਰ ਮੇਹਰਸਿੰਘ ਨਕਈ ਦੀ ਪੁਤ੍ਰੀ, ਜਿਸ ਦੀ ਸ਼ਾਦੀ ਮਹਾਰਾਜਾ ਰਣਜੀਤ ਸਿੰਘ ਦੇ ਪੁਤ੍ਰ ਸ਼ੇਰਸਿੰਘ ਨਾਲ ਸੰਨ ੧੮੧੯ ਵਿੱਚ ਹੋਈ. ਸ਼ਾਦੀ ਤੋਂ ਦੇ ਵਰ੍ਹੇ ਪਿੱਛੋਂ ਇਸ ਦਾ ਦੇਹਾਂਤ ਹੋ ਗਿਆ, ਸੰਤਾਨ ਨਹੀਂ ਹੋਈ। ੫. ਦੇਵਸਾਂ. ਦੇਵਾਂਗਾ.
ਦੇਸ਼ ਦਾ ਅੰਗ. ਦੇਸ਼ ਦਾ ਚਿੰਨ੍ਹ. ਮੁਲਕ ਦਾ ਪਤਾ. "ਪੂਛਉ ਦੀਨ ਭਾਂਤ ਕਰਿ ਕੋਊ ਕਹੈ ਪ੍ਰਿਅ ਦੇਸਾਂਗਿਓ." (ਸਾਰ ਮਃ ੫)
ਦੇਸ਼- ਅੰਤਰ. ਸੰਗ੍ਯਾ- ਵਿਦੇਸ਼. ਦੂਜਾ ਦੇਸ਼. ਪਰਦੇਸ਼.
ਵਿਦੇਸ਼ ਵਿੱਚ.
ਸੰ. ਦੇਸ਼ਿਕ. ਸੰਗ੍ਯਾ- ਰਾਹੀ. ਪਾਂਧੀ। ੨. ਉਪਦੇਸ਼ਕ। ੩. ਆਗੂ.
ਦੇਸ਼ ਦੇਸ਼ਾਂਤਰ ਵਿੱਚ. "ਜੋਗੁ ਨ ਦੇਸਿ ਦਿਸੰਤਰਿ ਭਵਿਐ." (ਸੂਹੀ ਮਃ ੧)
ਸੰ. ਦੇਸ਼ੀਯ. ਵਿ- ਦੇਸ਼ ਦਾ. ਦੇਸ਼ ਨਾਲ ਹੈ ਜਿਸ ਦਾ ਸੰਬੰਧ। ੨. ਸ੍ਵਦੇਸ਼ੀ। ੩. ਦੇਵਸੀ ਦਾ ਸੰਖੇਪ. "ਦੇਸੀ ਰਿਜਕੁ ਸੰਬਾਹਿ." (ਸੂਹੀ ਅਃ ਮਃ ੩) ੪. ਹਿੰ. ਸੰਗ੍ਯਾ- ਸੰਨਤ. ਇਸ਼ਾਰਾ. "ਤੁਹਿ ਦੇਖਤ ਦੇਸੀ ਉਂਹਿ ਦਈ." (ਚਰਿਤ੍ਰ ੧੪੮)
nan