اُ توں شروع ہون والے پنجابی لفظاں دے معنےਗ

ਸੰਗ੍ਯਾ- ਅਨੁ. ਦੁੱਧ ਆਦਿਕ ਪੀਣ ਸਮੇਂ ਕੰਠ ਵਿੱਚ ਹੋਈ ਧੁਨਿ. ਗਟਗਟ ਸ਼ਬਦ। ੨. ਘੁੱਟ ਭਰਣ ਦੀ ਕ੍ਰਿਯਾ. "ਜਿਉ ਗੂੰਗਾ ਗਟਕ ਸਮਾਰੇ." (ਨਟ ਅਃ ਮਃ ੪) "ਰਸ ਰਸਿਕ ਗਟਕ ਨਿਤ ਪੀਜੈ." (ਕਲਿ ਅਃ ਮਃ ੪) "ਹਰਿ ਪੀਆ ਰਸ ਗਟਕੇ." (ਸੂਹੀ ਮਃ ੪)


ਕ੍ਰਿ- ਘੁੱਟ ਭਰਨਾ. ਪੀਜਾਣਾ. ਗਟਗਟ ਸ਼ਬਦ ਕਰਦੇ ਹੋਏ ਪੀਣਾ। ੨. ਨਿਗਲਣਾ. ਬਿਨਾ ਦੰਦ ਜਾੜ੍ਹ ਲਾਏ ਛਕਜਾਣਾ. "ਡਾਲਾ ਸਿਉ ਪੇਡਾ ਗਟਕਾਵਹਿ." (ਆਸਾ ਕਬੀਰ)


ਸੰਗ੍ਯਾ- ਦੇਖੋ, ਗਟਕਾ. "ਕਢਿ ਮਾਖਨ ਕੇ ਗਟਕਾਰੇ." (ਨਟ ਅਃ ਮਃ ੪)


ਸੰਗ੍ਯਾ- ਪੰਕ੍ਤਿ. "ਬਗਪੰਤਿ ਲਸੈ ਜਨੁ ਦੰਤ ਗਟਾ." (ਚੰਡੀ ੧) ੨. ਗ੍ਰੰਥਿ. ਗੱਠ। ੩. ਫੁੱਲ ਦੀ ਡੋਡੀ.


ਸੰਗ੍ਯਾ- ਡਾਟ. ਡੱਟਾ. ੨. ਹਲਵਾਈਆਂ ਦੇ ਸੰਕੇਤ ਵਿੱਚ ਖੰਡ ਜਾਂ ਗੁੜ ਦੀ ਚਾਸ਼ਨੀ ਜਮਾਕੇ ਉਸ ਦੀ ਕੱਢੀ ਹੋਈ ਮੋਟੀ ਤਾਰ, ਜਿਸ ਨੂੰ ਕੱਟਕੇ ਰੇਵੜੀਆਂ ਬਣਦੀਆਂ ਹਨ। ੩. ਦੇਖੋ, ਗਟਾ.