اُ توں شروع ہون والے پنجابی لفظاں دے معنےਘ

ਸੰਗ੍ਯਾ- ਘਰ ਅਤੇ ਡਿਹੁਡੀ. ਭਾਵ ਸਾਧਾਰਣ ਲੋਕਾਂ ਦੇ ਘਰ ਅਤੇ ਰਾਜਦ੍ਵਾਰ. "ਘਰਦਰ ਫਿਰਿਥਾਕੀ ਬਹੁਤੇਰੇ." (ਓਅੰਕਾਰ) ਤਾਤਪਰਯ ਨੀਚ ਉੱਚ ਯੋਨੀਆਂ ਤੋਂ ਹੈ.


ਸੰਗ੍ਯਾ- ਦੀਵਾਨਖ਼ਾਨਹ। ੨. ਨ੍ਯਾਯਸ਼ਾਲਾ. ਅਦਾਲਤ ਦਾ ਘਰ. "ਸਤਿਗੁਰੁ ਮੇਰਾ ਘਰ ਦੀਬਾਣੁ." (ਭੈਰ ਮਃ ੫)


ਕ੍ਰਿ- ਘੜਨਾ. ਗਠਨ. "ਇਸੁ ਪਾਨੀ ਤੇ ਜਿਨ ਤੂ ਘਰਿਆ." (ਰਾਮ ਅਃ ਮਃ ੩)


ਦੇਖੋ, ਗੁਰੁਘਰਨੀ ਅਤੇ ਘਰਣੀ.