اُ توں شروع ہون والے پنجابی لفظاں دے معنےਡ

ਦੇਖੋ, ਡਾਕਿਨੀ.


ਸੰਗ੍ਯਾ- ਉੱਤਮ ਜਾਤਿ ਦੀ ਉਪਜਾਊ ਜ਼ਮੀਨ, ਜੋ ਰੇਤੇ ਅਤੇ ਪੀਲਕ ਤੋਂ ਬਿਨਾ ਹੋਵੇ.


ਸੰਗ੍ਯਾ- ਬਾਟਪਾਰੀ. ਧਨ ਖੋਹਣ ਲਈ ਕੀਤਾ ਹੱਲਾ. ਡਾਕੂਆਂ ਦਾ ਧਾਵਾ.


ਸੰ. ਡਾਕਿਨੀ. ਸੰਗ੍ਯਾ- ਚੁੜੇਲ. ਪਿਸ਼ਾਚੀ. ਡਾਇਣ. "ਡਾਕਿ ਅਚੈ ਕਹੁਁ ਸ੍ਰੋਣ ਡਕਾਡਕ." (ਚਰਿਤ੍ਰ ੪੦੫)


ਸੰਗ੍ਯਾ- ਦੇਖੋ, ਹੈਜਾ ਅਤੇ ਛਰਦਿ। ੨. ਦੇਖੋ, ਡਾਕਿਨੀ. "ਡਾਕੀ ਕੋ ਚਿਤਿ ਕਛੂ ਨ ਲਾਗੈ ਚਰਨਕਮਲ ਸਰਨਾਇ." (ਆਸਾ ਮਃ ੫) ਡਾਕਿਨੀ ਦੀ ਚਿਤਵਨ (ਚਿਤਿ) ਨਹੀਂ ਲਗਦੀ. ਭਾਵ- ਭੂਤ ਪ੍ਰੇਤਾਦਿ ਤੱਕ ਨਹੀਂ ਸਕਦੇ। ੪. ਡਿੰਗ. ਵਿ- ਪ੍ਰਬਲ. ਪ੍ਰਚੰਡ.