اُ توں شروع ہون والے پنجابی لفظاں دے معنےਥ

ਹੋਈਜੈ. ਹੋਈਦਾ. "ਬਿਨੁ ਗੁਰੁ ਗਿਆਨ ਤ੍ਰਿਪਤਿ ਨਹੀ ਥੀਜੈ." (ਰਾਮ ਅਃ ਮਃ ੧)


ਸਿੰਧੀ. ਹੋਣਾ. ਦੇਖੋ, ਥੀਅਣੁ.


ਵਿ- ਸ੍‌ਥਿਤ. ਅਚਲ। ੨. ਦੇਖੋ, ਥੀਤਿ.


ਸੰਗ੍ਯਾ- ਸ੍‌ਥਿਤਿ. ਠਹਿਰਾਉ. ਵਿਸ਼੍ਰਾਮ. "ਉਤਸਾਹ ਰੀਤਿ ਕਰ ਵਸੇ ਪੁਰ ਥੀਤਿ ਕਰ." (ਗੁਪ੍ਰਸੂ) ੨. ਤਿਥਿ. ਤਾਰੀਖ਼. "ਸਗਲੀ ਥੀਤਿ ਪਾਸਿ ਡਾਰਿਰਾਖੀ." (ਭੈਰ ਮਃ ੫) ਸਾਰੀਆਂ ਤਿਥਾਂ ਕਿਨਾਰੇ ਰੱਖ ਦਿੱਤੀਆਂ.


ਸ੍‌ਥਿਤ ਹੋਏ. ਵਿਰਾਜੇ. "ਗ੍ਰਿਹ ਪ੍ਰਿਯ ਥੀਤੇ ਸਦ ਥਾਏ." (ਦੇਵ ਮਃ ੫)


ਸੰਗ੍ਯਾ- ਅਸ੍ਤਿਤ੍ਵ. ਹੋਂਦ. ਦੇਖੋ, ਥੀਅਣੁ ਅਤੇ ਥੀਵਨ। ੨. ਸੰ. ਸ੍‍ਥੇਮਨ. ਦ੍ਰਿੜ੍ਹਤਾ। ੩. ਕਾਇਮੀ.


ਵਿ- ਸ੍‌ਥਿਰ. ਕ਼ਾਇਮ. ਅਚਲ. "ਤਨੁ ਮਨੁ ਸਭੁ ਸੀਤਲੁ, ਪਾਇਆ ਸੁਖੁ ਥੀਰ." (ਬਿਲਾ ਮਃ ੫)


ਵਿ- ਸ੍‌ਥਿਰ ਹੋਇਆ. ਅਚਲ.


ਸੰਗ੍ਯਾ- ਥੀਅਣੁ. ਅਸ੍ਤਿਤ੍ਵ. ਹੋਂਦ. ਹੋਣ ਦਾ ਭਾਵ. "ਥੀਵਹਿ ਲਾਲਾ ਅਤਿ ਗੁਲਾਲਾ." (ਸੂਹੀ ਛੰਤ ਮਃ ੫) "ਸਦਾ ਥਿਰ ਥੀਵਤੇ." (ਸ੍ਰੀ ਛੰਤ ਮਃ ੫) "ਸਰਸੇ ਪਿਤਾ ਮਾਤ ਥੀਵਿਆ." (ਸ੍ਰੀ ਮਃ ੪. ਪਹਿਰੇ) "ਤਨੁ ਮਨੁ ਥੀਵੈ ਹਰਿਆ." (ਮੁਦਾਵਣੀ ਮਃ ੫) "ਖੁਆਰ ਸਾਕਤ ਨਰ ਥੀਵੇ." (ਬਿਲਾ ਮਃ ੫) "ਬੂੰਦ ਮਾਨ ਸੁਖ ਥੀਵਨ." (ਸਾਰ ਮਃ ੫) "ਵੇਖੇ! ਛਿਟੜਿ ਥੀਵਦੋ." (ਵਾਰ ਮਾਰੂ ੨. ਮਃ ੫)