ਸੰ. ਵਹਿਰ੍ਯਕ. ਮਹਾਭਾਰਤ ਵਿੱਚ ਲਿਖਿਆ ਹੈ ਕਿ ਕੈਰਵ ਪਾਂਡਵਾਂ ਨੇ ਕੁਰੁਕ੍ਸ਼ੇਤ੍ਰ ਦੇ ਯੁੱਧ ਸਮੇਂ ਚਾਰੇ ਪਾਸੇ ਚਾਰ ਯਕ੍ਸ਼੍ ਦੇਵਤੇ ਇਸ ਲਈ ਪਹਿਰੇ ਤੇ ਖੜੇ ਕੀਤੇ ਕਿ ਜੋ ਮੈਦਾਨੋਂ ਭੱਜੇ, ਉਸ ਨੂੰ ਫੜਕੇ ਜੰਗ ਦੇ ਮੈਦਾਨ ਵਿੱਚ ਸਿੱਟ ਦੇਣ. ਇੱਕ ਯਕ੍ਸ਼੍ ਦੇ ਠਹਿਰਣ ਦੇ ਥਾਂ ਉੱਪਰ ਵਸਿਆ ਹੋਇਆ ਇਸੇ ਨਾਮ ਦਾ ਇੱਕ ਪਿੰਡ, ਜੋ ਕੁਰੁਕ੍ਸ਼ੇਤ੍ਰ ਭੂਮਿ ਵਿੱਚ ਸਰਸ੍ਵਤੀ ਦੇ ਕਿਨਾਰੇ ਹੈ. ਗੁਰੂ ਤੇਗਬਹਾਦੁਰ ਸਾਹਿਬ ਇਸ ਪਿੰਡ ਦੇ ਪ੍ਰੇਮੀ ਤਖਾਣ ਸਿੰਘ ਦੇ ਘਰ ਤਿੰਨ ਦਿਨ ਵਿਰਾਜੇ ਹਨ. ਇਹ ਰਾਜ ਪਟਿਆਲੇ ਵਿੱਚ ਹੈ.
ਤਵੀਲ ਛੰਦ ਦੀ ਬਹਰ (ਚਾਲ). ਫ਼ਾਰਸੀ ਅਤੇ ਪੁਸ਼ਤੋ ਵਿੱਚ ਤਿਲੰਗ ਰਾਗ ਦੇ ਲੰਮੇ ਗੀਤ ਖ਼ਾਸ ਕਰਕੇ ਇਸ ਨਾਮ ਤੋਂ ਪ੍ਰਸਿੱਧ ਹਨ. ਗ੍ਯਾਨ- ਪ੍ਰਬੋਧ ਵਿੱਚ "ਬਹਿਰ ਤਵੀਲ ਪਸਚਮੀ" (ਸਿਰਲੇਖ ਹੇਠ ੧੯. ਛੰਦਾਂ ਦਾ ਸਤੋਤ੍ਰ ਹੈ. ਇਸ ਵਿੱਚ ਪੱਛਮੀ ਬੋਲੀ ਨਹੀਂ, ਪਰ ਪੁਸ਼ਤੋ ਦੇ ਗੀਤ ਦਾ ਵਜ਼ਨ ਅਤੇ ਗਾਉਣ ਦਾ ਧਾਰਨਾ ਅਨੁਸਾਰ ਰਚਿਆ ਹੈ, ਇਸ ਕਾਰਣ ਇਹ ਸੰਗ੍ਯਾ ਹੈ. ਇਸ ਛੰਦ ਦਾ ਰੂਪ ਹੈ- ਪ੍ਰਤਿ ਚਰਣ ਇੱਕ ਸਗਣ, ਦੋ ਲਘੁ, , , . ਇਸ ਦਾ ਨਾਮ "ਨਾਯਕ" ਭੀ ਹੈ.#ਉਦਾਹਰਣ-#ਕਿ ਅਗੰਜਸ। ਕਿ ਅਭੰਜਸ।#ਕਿ ਅਰੂਪਸ। ਕਿ ਅਗੰਜਸ ॥ (ਗ੍ਯਾਨ)#ਦੇਖੋ, ਤਵੀਲ.
ਸੰ. ਵਹਿਮੁਖ. ਵਿ- ਵਿਮੁਖ. ਜਿਸ ਦਾ ਮੁਖ ਬਾਹਰ ਵੱਲ ਹੈ। ੨. ਜਿਸ ਦਾ ਧਿਆਨ ਦੂਜੇ ਪਾਸੇ ਹੈ। ੩. ਜਿਸ ਦੀ ਲਗਨ ਬਾਹਿਰ ਦੇ ਵਿਸਿਆਂ ਵੱਲ ਹੈ.
ਦੇਖੋ, ਪ੍ਰਹੇਲਿਕਾ.
ਦੇਖੋ, ਬਹਰਾ। ੨. ਅੰ. Bearer ਦਾ ਅਪਭ੍ਰੰਸ਼, ਕੱਪੜੇ ਪਹਿਰਾਉਣ ਵਾਲਾ ਨਫ਼ਰ. ਸਰਦਾਰ ਦਾ ਸਾਮਾਨ ਚੁੱਕਣ ਵਾਲਾ ਸੇਵਕ.
ਦੇਖੋ, ਬਹਰਾ। ੨. ਅੰ. Bearer ਦਾ ਅਪਭ੍ਰੰਸ਼, ਕੱਪੜੇ ਪਹਿਰਾਉਣ ਵਾਲਾ ਨਫ਼ਰ. ਸਰਦਾਰ ਦਾ ਸਾਮਾਨ ਚੁੱਕਣ ਵਾਲਾ ਸੇਵਕ.
ਦੇਖੋ, ਬਹਰੀ.
ਦੇਖੋ, ਬਹਰੀ.
nan
ਦੇਖੋ, ਵਹਿਰੰਗ.
ਦੇਖੋ, ਬਹਲ.