ਦੇਖੋ, ਭੱਟ ੩. ਅਤੇ ਗ੍ਰੰਥਸਾਹਿਬ.
ਸੰਗ੍ਯਾ- ਭਟ- ਅੰਬਰ. ਕਵਚ. ਯੋਧਾ ਦਾ ਲਿਬਾਸ। ੨. ਵਿ- ਯੋਧਿਆਂ ਵਿੱਚੋਂ ਵਰ (ਉੱਤਮ). "ਕੌਨ ਧੀਰ ਧਰੈ ਭਟਾਂਬਰ." (ਪਾਰਸਾਵ)
nan
nan
ਭੱਟੀ ਜਾਤਿ ਦੇ ਰਾਜਪੂਤ ਦੀ ਇਸਤ੍ਰੀ. "ਭਟਿਆਣੀ ਠਕੁਰਾਣੀ." (ਆਸਾ ਅਃ ਮਃ ੧) ੨. ਭੱਟ ਦੀ ਇਸਤ੍ਰੀ. ਦੇਖੋ, ਭੱਟ.
ਵਿ- ਭਟ (ਕਿਰਾਏ) ਪੁਰ ਕੰਮ ਕਰਨ ਵਾਲਾ। ੨. ਦੇਖੋ, ਭਠਿਆਰਾ.
ਸੰ. ਵਰ੍ਤੀਰ. ਤਿੱਤਰ ਦੇ ਆਕਾਰ ਦਾ ਇੱਕ ਪੰਛੀ, ਜੋ ਬਹੁਤ ਕਰਕੇ ਰੇਤਲੀ ਧਰਤੀ ਵਿੱਚ ਹੁੰਦਾ ਹੈ. Sand- grouse. ਸਿੰਧੀ- ਪਟਤਿੱਤਿਰ. ਪਟ (ਰੇਤਲਾ ਮੈਦਾਨ), ਉਸ ਵਿੱਚ ਰਹਿਣ ਵਾਲਾ ਤਿੱਤਰ. ਭਟਿੱਟਰ ਦਾ ਮਾਸ ਲਾਲ ਅਤੇ ਬਿਨਾ ਸੂਫ ਹੁੰਦਾ ਹੈ. ਇਸ ਦੀਆਂ ਦੋ ਜਾਤਾਂ ਹਨ ਇਕ ਵਡਾ ਦੂਜਾ ਛੋਟਾ.
ਭੱਟੀਰਾਉ ਰਾਜਪੂਤ ਦਾ ਵਸਾਇਆ ਨਗਰ, ਜਿਸ ਦੇ ਭਟਨੇਰ ਆਬਾਦ ਕੀਤੀ. ਇਹ ਹੁਣ ਮਹਾਰਾਜਾ ਪਟਿਆਲਾ ਦੀ ਨਜਾਮਤ ਬਰਨਾਲਾ ਵਿੱਚ ਹੈ. ਇਸ ਨਗਰ ਦੇ ਪਾਸ ਰਾਜਾ ਬਿਨੈਪਾਲ ਦਾ ਰਚਿਆ ਬਹੁਤ ਉੱਚਾ ਕਿਲਾ ਹੈ, ਜਿਸ ਦੀ ਬਲੰਦੀ ੧੧੮ ਫੁਟ ਹੈ. ਬਹੁਤ ਲੇਖਕਾਂ ਨੇ ਇਸ ਨੂੰ ਜੈਪਾਲ ਦੀ ਰਾਜਧਾਨੀ ਭੀ ਲਿਖਿਆ ਹੈ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਇਸ ਨਗਰ ਪਧਾਰੇ ਹਨ. ਇੱਕ ਗੁਰਦ੍ਵਾਰਾ ਕਿਲੇ ਦੇ ਅੰਦਰ ਹੈ, ਜਿਸ ਨੂੰ ਰਿਆਸਤ ਪਟਿਆਲੇ ਵੱਲੋਂ ੫੦ ਘੁਮਾਉਂ ਜ਼ਮੀਨ ਹੈ. ਦੂਜਾ ਰਤਨਹਾਜੀ ਦੇ ਮਕਾਨ ਪਾਸ ਹੈ (ਜਿਸ ਥਾਂ ਗੁਰੂ ਸਾਹਿਬ ਦਾ ਕੈਂਪ ਸੀ). ਇਸ ਗੁਰਦ੍ਵਾਰੇ ਨੂੰ ੨੫ ਘੁਮਾਉਂ ਜ਼ਮੀਨ ਹੈ. ਪੁਜਾਰੀ ਦੋਹੀਂ ਥਾਈਂ ਸਿੰਘ ਹਨ.#ਭਟਿੰਡੇ ਤੇ ਰਾਜਾ ਅਮਰਸਿੰਘ ਪਟਿਆਲਾਪਤਿ ਨੇ ਸਨ ੧੭੭੧ ਵਿੱਚ ਕਬਜਾ ਕੀਤਾ ਸੀ.¹ ਮਹਾਰਾਜਾ ਕਰਮਸਿੰਘ ਨੇ ਭਟਿੰਡੇ ਦੇ ਕਿਲੇ ਦਾ ਨਾਮ ਗੋਬਿੰਦਗੜ੍ਹ ਰੱਖਿਆ.#ਭਟਿੰਡੇ ਦਾ ਪੁਰਾਣਾ ਸੰਸਕ੍ਰਿਤ ਨਾਮ ਵਿਕ੍ਰਮਗੜ੍ਹ ਹੈ. ਇਹ ਨਾਰਥ ਵੈਸਟਰਨ, ਸਦਰਨ ਪੰਜਾਬ, ਜੋਧਪੁਰ ਬੀਕਾਨੇਰ ਅਤੇ ਰਾਜਪੂਤਾਨਾ ਰੇਲਵੇ ਦਾ ਮਿਲਾਪਅਸਥਾਨ junction ਹੈ.
ਯਦੁਵੰਸ਼ੀ ਰਾਜਪੂਤ. ਜੈਸਲਮੇਰ ਦੇ ਰਈਸ ਇਸੇ ਜ਼ਾਤਿ ਵਿੱਚੋਂ ਹਨ. ਫੂਲਵੰਸ਼ ਦਾ ਨਿਕਾਸ ਭੀ ਭੱਟੀਆਂ ਵਿੱਚੋਂ ਹੈ.¹ ਭਟਨੇਰ ਅਤੇ ਭਟਿੰਡਾ ਆਦਿ ਇਸੇ ਜਾਤਿ ਦੇ ਵਸਾਏ ਹੋਏ ਹਨ, ਮੁਸਲਮਾਨਾਂ ਦੇ ਰਾਜ ਸਮੇਂ ਭੱਟੀ ਰਾਜਪੂਤ ਬਹੁਤ ਮੁਸਲਮਾਨ ਹੋ ਗਏ ਸਨ, ਜਿਨ੍ਹਾਂ ਵਿੱਚੋਂ ਪਿੰਡ ਭੱਟੀਆਂ (ਜਿਲਾ ਗੁਜਰਾਤ) ਦਾ ਰਾਜਾ ਦੁੱਲਾਭੱਟੀ ਅਤੇ ਉਸ ਦਾ ਪੁਤ੍ਰ ਕਮਾਲ ਖ਼ਾਂ ਇਤਿਹਾਸ ਵਿੱਚ ਪ੍ਰਸਿੱਧ ਹਨ।#੨. ਵੇਣੀਸੰਹਾਰ ਦੇ ਰਚਣ ਵਾਲੇ ਮਹਾਨ ਕਵਿ ਭੱਟਨਾਰਾਯਣ ਦਾ ਨਾਮ ਭੀ ਭੱਟਿ ਹੈ. ਇਸ ਈਸਵੀ ਸੱਤਵੀਂ ਸਦੀ ਵਿੱਚ ਹੋਇਆ ਹੈ।#੩. ਇਸ ਨਾਮ ਦੀ ਇੱਕ ਜੱਟੀ, ਜੋ ਦਸ਼ਮੇਸ਼ ਨੂੰ ਹੇਹਰ ਪਿੰਡ ਤੋਂ ਤੁਰਣ ਸਮੇਂ ਮਿਲੀ, ਜਦਕਿ ਗੁਰੂ ਸਾਹਿਬ ਉੱਚਪੀਰ ਦੇ ਲਿਬਾਸ ਵਿੱਚ ਸਨ, ਇਸ ਨੇ ਪਲੰਘ ਹੇਠ ਮੋਢਾ ਦਿੱਤਾ ਅਤੇ ਸਤਿਗੁਰੂ ਤੋਂ ਵਰਦਾਨ ਪਾਇਆ।² ੪. ਭੱਟੀਕਾਵ੍ਯ, ਜਿਸ ਵਿੱਚ ਰਾਮਕਥਾ ਹੈ.
ਉੱਤਮ ਭਟ (ਯੋਧਾ) ਯੋਧਿਆਂ ਵਿੱਚੋਂ ਉੱਤਮ.
ਸਖੀ. ਸਹੇਲੀ। ੨. ਇਸਤ੍ਰੀਆਂ ਲਈ ਆਦਰ ਬੋਧਕ ਸੰਬੋਧਨ.