اُ توں شروع ہون والے پنجابی لفظاں دے معنےਵ

ਸੰ. ਵਿਕ੍ਰਯ੍ਯ. ਵਿ- ਵੇਚਣ ਲਾਇਕ। ੨. ਸੰਗ੍ਯਾ- ਸੌੱਦਾ. "ਜਿਸੁ ਵਖਰ ਕਉ ਲੈਨਿ ਤੂੰ ਆਇਆ." (ਸੁਖਮਨੀ) "ਸਸਤ ਵਖਰੁ ਤੂ ਘਿੰਨਹਿ ਨਾਹੀ." (ਆਸਾ ਮਃ ੫); ਦੇਖੋ, ਵਖਰ.


ਸੰ. ਵ੍ਯਾਖ੍ਯਾਨ. ਸੰਗ੍ਯਾ- ਕਥਨ. ਬਯਾਨ. ਨਿਰੂਪਣ. "ਜਿਥੈ ਏਕੋ ਨਾਮੁ ਵਖਾਣੀਐ." (ਸ੍ਰੀ ਮਃ ੧. ਜੋਗੀ ਅੰਦਰਿ)


ਵ੍ਯਾਖ੍ਯਾਨ ਕਰਕੇ। ੨. ਵ੍ਯਾਖ੍ਯਾਨ ਕਰਤਾ. ਦੇਖੋ, ਵੇਦ ਵਖਾਣਿ ੨.


ਦੇਖੋ, ਵਖਾਣ। ੨. ਉਸਤਤਿ.