اُ توں شروع ہون والے پنجابی لفظاں دے معنےਹ

ਵਿ- ਹੱਟ ਕਰਨ ਵਾਲਾ. ਦੁਕਾਨਦਾਰ. ਦੇਖੋ, ਸੂਤ ਕੇ ਹਟੂਆ.


ਸੰ. हठ ਧਾ- ਟਪੂਸੀ ਮਾਰਨੀ. ਘਾਤਕੀ ਹੋਣਾ. ਖੋਟਾ ਹੋਣਾ. ਜ਼ੁਲਮ ਕਰਨਾ. ਜਬਰ ਕਰਨਾ. ਜਕੜਨਾ। ਸੰਗ੍ਯਾ- ਜਿਦ. ਅੜੀ. "ਹਠ ਕਰਿ ਮਰੈ ਨ ਲੇਖੈ ਪਾਵੈ." (ਗਉ ਅਃ ਮਃ ੧) ੩. ਸਿੰਧੀ. ਹਠੁ. ਦੇਹ. ਸ਼ਰੀਰ. "ਹਠ ਮਝਾਹੂ ਮਾਪਿਰੀ." (ਸ਼੍ਰੀ ਛੰਤ ਮਃ ੫)


ਦੇਖੋ, ਹਠੇ ਕਰਮ ਅਤੇ ਹਠ ਧਰਮੀ.


ਸੰਗ੍ਯਾ- ਜਿਦ. ਅੜੀ। ੨. ਵਿ- ਹਠ ਧਰਮ ਧਾਰਨ ਵਾਲਾ. ਹਠੀਆ. ਜਿੱਦੀ. ਅੜੀਅਲ.