اُ توں شروع ہون والے پنجابی لفظاں دے معنےਤ

ਦੇਖੋ, ਤੇਈਆ.


ਸਰਵ- ਓਹੀ. ਵਹੀ. "ਬਿਖਮ ਸਾਗਰੁ ਤੇਈ ਜਨ ਤਰੇ." (ਗਉ ਮਃ ੫) ੨. ਦੇਖੋ, ਤੇਈਸ.


ਸੰਗ੍ਯਾ- ਤ੍ਰਯਾਹਿਕ ਜ੍ਵਰ. ਦੇਖੋ, ਤਾਪ (ਖ) "ਸੂਖਾ ਜ੍ਵਰ ਤੇਈਆ ਚੌਥਾਯਾ." (ਚਰਿਤ੍ਰ ੪੦੫)


ਸੰ. त्रिविंशति- ਤ੍ਰਿਵਿੰਸ਼ਤਿ. ਵਿ- ਵੀਹ ਉੱਪਰ ਤਿੰਨ- ੨੩.


ਫ਼ਾ. [تیشہ] ਤੇਸ਼ਹ. ਸੰਗ੍ਯਾ- ਲੱਕੜ ਤਰਾਸ਼ਨ ਦਾ ਤਖਾਣਾ ਸੰਦ. ਬਹੋਲਾ.


ਸੰਗ੍ਯਾ- ਤ੍ਰਿਸਾ. ਪ੍ਯਾਸ.। ੨. ਸਨੇਹ. ਮੁਹ਼ੱਬਤ. "ਸਤਿਗੁਰ ਸੇਵੇ ਤੇਹ." (ਓਅੰਕਾਰ) ੩. ਤੇਜ. ਕ੍ਰੋਧ. "ਜਬ ਰਿਪੁ ਰਨ ਕੀਨੋ ਘਨੋ ਬਢ੍ਯੋ ਕ੍ਰਿਸਨ ਤਨ ਤੇਹ." (ਕ੍ਰਿਸਨਾਵ) ੪. ਸਰਵ- ਤਿਹਿਂ. ਉਸ ਨੇ. "ਤੇਹ ਪਰਮਸੁਖ ਪਾਇਆ." (ਬਾਵਨ) ੫. ਓਹ. ਵਹ. "ਤੇਹ ਜਨ ਤ੍ਰਿਪਤ ਅਘਾਏ." (ਸਵੈਯੇ ਸ੍ਰੀ ਮੁਖਵਾਕ ਮਃ ੫) ੬. ਤਿਸ ਸੇ. ਤਿਸ ਕਰਕੇ. "ਚਰਨ ਕਮਲ ਬੋਹਿਥ ਭਏ ਲਗਿ ਸਾਗਰ ਤਰਿਓ ਤੇਹ." (ਆਸਾ ਅਃ ਮਃ ੫)