اُ توں شروع ہون والے پنجابی لفظاں دے معنےਵ

ਵਿਚਾਰ ਕਰਕੇ. ਵਿਵੇਕ ਦ੍ਵਾਰਾ. "ਵੀਚਾਰਿ ਮਾਰੈ, ਤਰੈ ਤਰੈ." (ਧਨਾ ਛੰਤ ਮਃ ੧) ੨. ਵਿਸਾਰ ਵਿਚ. "ਜੋਰੁ ਨ ਸੁਰਤੀ ਗਿਆਨਿ ਵੀਰਾਹਿ." (ਜਪੁ)


ਦੇਖੋ, ਬਿਚਾਰ. "ਗਾਵੈ ਕੋ ਵਿਦਿਆ ਵਿਖਮੁ ਵੀਚਾਰੁ." (ਜਪੂ)


ਸੰ. ਸੰਗ੍ਯਾ- ਤਰੰਗ. ਲਹਰ. ਮੌਜ. ਦੇਖੋ, ਬੀਚੀ.


ਸੰ. वीचिमालिन्. ਸੰਗ੍ਯਾ- ਤਰੰਗਾਂ ਦੀ ਮਾਲਾ ਵਾਲਾ, ਸਮੁੰਦਰ.


ਵਿਛੁੜਕੇ. "ਨਾ ਵੀਛੜਿ ਦੁਖ ਪਾਇਦਾ." (ਮਾਰੂ ਸੋਲਹੇ ਮਃ ੧)


ਕ੍ਰਿ- ਵਿੱਛਿੰਨ ਹੋਣਾ. ਜੁਦਾ ਹੋਣਾ ਵਿਯੋਗ ਸਹਿਤ ਹੋਣਾ. "ਸਰਪਰ ਵੀਛੁੜਨਾ. ਮੋਹੇ ਪਛਤਾਣੇ ਰਾਮ." (ਬਿਹਾ ਛੰਤ ਮਃ ੫)


ਕ੍ਰਿ. ਵਿ- ਵਿਛੁੜਕੇ. ਅਲਗ ਹੋਕੇ. "ਸੋਝੀ ਨਾ ਪਵੈ, ਵੀਛੁੜਿ ਚੋਟਾ ਖਾਇ." (ਸ੍ਰੀ ਮਃ ੧)


ਸੰ. ਸੰਗ੍ਯਾ- ਕਾਰਣ. ਸਬਬ। ੨. ਸ਼ੁਕ੍ਤ. ਵੀਰਯ. ਮਨੀ। ੩. ਅੰਕੁਰ ਦੇਣ ਵਾਲਾ ਦਾਣਾ ਤੁਖ਼ਮ। ੪. ਦੇਖੋ, ਵੀਜਨ.


ਵੀਜ ਪਾਉਣਾ. ਤੁਖ਼ਮਰੇਜ਼ੀ ਕਰਨੀ.


ਸੰ. ਸੰਗ੍ਯਾ- ਪੰਖਾ. (ਸੰ. वीज्. ਧਾ- ਪੰਖਾ ਕਰਨਾ). ੨. ਚੌਰ। ੩. ਦੇਖੋ, ਬੀਜਣਾ.