اُ توں شروع ہون والے پنجابی لفظاں دے معنےਅ

ਦੇਖੋ, ਅਪਜਸ.


ਸਰਵ. ਨਿਜ ਦਾ। ੨. ਸੰਗ੍ਯਾ- ਸ੍ਵਜਨ. ਰਿਸ਼ਤੇਦਾਰ. ਨੇੜੇ ਦੇ ਸੰਬੰਧੀ.


ਕ੍ਰਿ- ਆਪਣਾ ਬਣਾਉਣਾ. ਆਪਣੇ ਅਨੁਕੂਲ ਕਰਨਾ. ਆਪਣੇ ਪੱਖ ਵਿੱਚ ਲੈਣਾ.


ਵਿ- ਬਿਨਾ ਪਤ. ਪ੍ਰਤਿਸ੍ਠਾ ਬਿਨਾ. ਬੇਇੱਜ਼ਤ. "ਅਪਤੁ ਪਸੂ ਮਨਮੁਖੁ ਬੇਤਾਲਾ." (ਮਾਰੂ ਸੋਲਹੇ ਮਃ ੧)#੨. ਬਿਨਾ ਪਤ੍ਰ. ਪਤ੍ਰਹੀਨ. ਪੱਤੇ ਬਿਨਾ. "ਅਪਤ ਕਰੀਰ ਨ ਮਉਲੀਐ." (ਭਾਗੁ) ੩. ਦੇਖੋ, ਅਪਤੁ। ੪. ਸਿੰਧੀ. ਵ੍ਰਿਥਾ. ਬਿਨਾ ਪ੍ਰਯੋਜਨ.


ਦੇਖੋ, ਅਪ ੩। ੨. ਨਾ ਪਤਨ (ਡਿੱਗਣ) ਦੀ ਹਾਲਤ. ਇਸਥਿਤੀ.