nan
nan
ਦੇਖੋ, ਦਸ ਦਸ਼ਾ ਅਤੇ ਦਸਾ.
nan
ਸੰਗ੍ਯਾ- ਦੇਹ ਰੱਖਣ ਵਾਲਾ. ਸ਼ਰੀਰੀ। ੨. ਮਨੁੱਖ. "ਦੇਹਧਾਰ ਅਰੁ ਦੇਵਾ ਡਰਪਹਿਂ."#(ਮਾਰੂ ਮਃ ੫)
nan
ਸੰਗ੍ਯਾ- ਮ੍ਰਿਤ੍ਯੁ. ਦੇਹ ਦੇ ਡਿਗਣ ਦੀ ਹ਼ਾਲਤ.
ਸੰਗ੍ਯਾ- ਦੇਹ ਵਿੱਚ ਵਸਣ ਵਾਲਾ ਜੀਵਨ, ਉਸ ਦਾ ਵੈਰੀ ਬੁਢਾਪਾ, ਉਸ ਦੇ ਮਿਟਾਉਣ ਵਾਲਾ ਅਮ੍ਰਿਤ. (ਸਨਾਮਾ)
ਸੰਗ੍ਯਾ- ਦੇਹ (ਸ਼ਰੀਰ) ਦਾ ਹੋਇਆ ਹੈ ਅੰਤਿਮ ਸੰਸਕਾਰ ਜਿਸ ਥਾਂ. ਸਮਾਧਿ। ੨. ਸਮਾਧਿ ਤੇ ਬਣਾਇਆ ਹੋਇਆ ਮੰਦਿਰ। ੩. ਦੇਵਗ੍ਰਿਹ. ਦੇਵਤਾ ਦਾ ਘਰ ਦੇਵਮੰਦਿਰ. "ਦੇਹਰਾ ਮਸੀਤ ਸੋਈ." (ਅਕਾਲ)
ਸ਼੍ਰੀ ਗੁਰੂ ਸਾਹਿਬਾਨ ਦੀ ਸਮਾਧਿ ਦਾ ਅਸਥਾਨ। ੨. ਜਿਲਾ ਹੁਸ਼ਿਆਰਪੁਰ, ਰੇਲਵੇ ਸਟੇਸ਼ਨ ਹੁਸ਼ਿਆਰਪੁਰ ਤੋਂ ਦੋ ਮੀਲ ਅਗਨਿ ਕੋਣ, ਪਿੰਡ ਬਹਾਦੁਰਪੁਰ ਵਿੱਚ ਫੂਲਸ਼ਾਹ ਉਦਾਸੀਨ ਸਾਧੁ, ਜੋ ਇੱਕ ਧੂਏਂ ਦੇ ਮੁਖੀਏ ਹਨ, ਉਨ੍ਹਾਂ ਦੀ ਸਮਾਧਿ ਭੀ "ਦੇਹਰਾਸਾਹਿਬ" ਨਾਉਂ ਤੋਂ ਪ੍ਰਸਿੱਧ ਹੈ. ਇਸ ਥਾਂ ਵਡਾ ਆ਼ਲੀਸ਼ਾਨ ਮੰਦਿਰ ਹੈ ਅਤੇ ਮਹਾਰਾਜਾ ਰਣਜੀਤਸਿੰਘ ਦੀ ਲਾਈ ਹੋਈ ਕਈ ਹਜ਼ਾਰ ਘੁਮਾਉਂ ਜ਼ਮੀਨ ਹੈ. ਪੁਜਾਰੀ ਉਦਾਸੀ ਸਾਧੁ ਹਨ.
ਕੀਰਤਪੁਰ ਵਿੱਚ ਉਹ ਅਸਥਾਨ, ਜਿੱਥੇ ਬਾਬਾ ਜੀ ਦਾ ਸਸਕਾਰ ਹੋਇਆ. ਇਹ ਬਹੁਤ ਆ਼ਲੀਸ਼ਾਨ ਦੇਹਰਾ ਹੈ. ਦੇਖੋ, ਕੀਰਤਪੁਰ ਨੰਃ ੯.
ਲਹੌਰ ਦੇ ਕ਼ਿਲੇ ਪਾਸ ਗੁਰੂ ਅਰਜਨਦੇਵ ਜੀ ਦੇ ਜੋਤੀਜੋਤਿ ਸਮਾਉਣ ਦਾ ਅਸਥਾਨ, ਜਿਸ ਨੂੰ ਗੁਰੂ ਹਰਿਗੋਬਿੰਦ ਜੀ ਨੇ ਸੰਮਤ ੧੬੬੯ ਵਿੱਚ ਪੱਕਾ ਬਣਵਾਇਆ. ਦੇਖੋ, ਲਹੌਰ.