اُ توں شروع ہون والے پنجابی لفظاں دے معنےਪ

ਫ਼ਾ. [پاشویہ] ਪੈਰ ਧੋਣ ਦੀ ਕ੍ਰਿਯਾ. ਖਾਸ ਰੋਗਾਂ ਵਿੱਚ ਵੈਦ੍ਯਕ ਅਨੁਸਾਰ ਦਵਾਈ ਮਿਲੇ ਅਥਵਾ ਸਾਦੇ ਗਰਮ ਜਾਂ ਠੰਢੇ ਪਾਣੀ ਨਾਲ ਪੈਰ ਅਤੇ ਲੱਤਾਂ ਦਾ ਧੋਣਾ.


ਦੇਖੋ, ਪਾਸਗ.


ਦੇਖੋ, ਪਾਖੰਡ. "ਪਾਸੰਡ ਮਾਰਗ ਕ੍ਰਿਤ ਅੰਗਜੂ." (ਸਲੋਹ)


ਪੜ. ਪੈ. "ਸਤਿਗੁਰੁ ਕੈ ਪਗਿ ਪਾਹ." (ਵਾਰ ਕਾਨ ਮਃ ੪) ੨. ਪਾਸ. ਸਮੀਪ. "ਗਮਨੇ ਗੁਰੁ ਪਾਹ." (ਗੁਵਿ ੧੦) ੩. ਕਪੜੇ ਨੂੰ ਉੱਤਮ ਰੰਗ ਚੜ੍ਹਾਉਣ ਲਈ ਫਟਕੜੀ ਆਦਿ ਦੀ ਦਿੱਤੀ ਪਾਣ. "ਨਾਨਕ ਪਾਹੈ ਬਾਹਰਾ ਕੋਰੇ ਰੰਗੁ ਨ ਸੋਇ." (ਵਾਰ ਆਸਾ) "ਇਹੁ ਤਨੁ ਮਾਇਆ ਪਾਹਿਆ." (ਤਿਲੰ ਮਃ ੧)