اُ توں شروع ہون والے پنجابی لفظاں دے معنےਅ

ਵਿ- ਪਤੀਜਨੇ ਬਿਨਾ. ਸ਼੍ਰੱਧਾਹੀਨ. "ਅਪਤੀਜ ਪਤੀਣਾ." (ਸਵੈਯੇ ਮਃ ੫. ਕੇ) ਵਿਸ਼੍ਵਾਸ ਰਹਿਤ ਸ਼੍ਰੱਧਾਵਾਨ ਹੋਗਿਆ. "ਹਠ ਨਿਗ੍ਰਹਿ ਅਪਤੀਜ ਨ ਭੀਜੈ." (ਮਾਰੂ ਸੋਲਹੇ ਮਃ ੧) ਅਸ਼੍ਰੱਧਾ ਵਾਲਾ ਮਨ ਹਠ ਨਾਲ ਇੰਦ੍ਰੀਆਂ ਰੋਕਣ ਤੋਂ ਨਹੀਂ ਪਸੀਜਦਾ.


ਸੰਗ੍ਯਾ- ਆਤਮਤ੍ਵ. ਆਪਤ੍ਵ. ਖ਼ੁਦੀ. ਹੌਮੈ. ਹੰਕਾਰ. "ਕਾਮ ਕ੍ਰੋਧ ਲੋਭ ਮੋਹ ਅਪਤੁ ਪੰਚ ਦੂਤ." (ਸੈਵਯੇ ਮਃ ੩. ਕੇ) ੨. ਦੇਖੋ, ਅਪਤ। ੩. ਦੇਖੋ, ਆਪਤੁ.


ਸੰਗ੍ਯਾ- ਕੁਮਾਰਗ. ਬੁਰਾ ਰਾਹ। ੨. ਕੁਚਾਲ.


ਸੰ. ਅਪਥ੍ਯ. ਸੰਗ੍ਯਾ- ਰੋਗ ਵਧਾਉਣ ਵਾਲਾ ਅਹਾਰ ਵਿਹਾਰ. ਅਰੋਗਤਾ ਦਾ ਵਿਰੋਧੀ ਵਿਹਾਰ। ੨. ਹਿੱਤ ਦੇ ਵਿਰੁੱਧ ਆਚਾਰ.


ਸੰਗ੍ਯਾ- ਆਪਦਾ. ਵਿਪਦਾ. ਮੁਸੀਬਤ।#੨. ਅ- ਪਦ. ਸੱਪ ਆਦਿ ਜੀਵ, ਜੋ ਬਿਨਾ ਪੈਰਾਂ ਚਲਦੇ ਹਨ। ੩. ਸ੍‍ਥਾਨ ਭ੍ਰਸ੍ਟ.


ਮੁਸੀਬਤ. ਦੋਖੇ, ਆਪਦਾ. "ਅਪਦਾ ਕਾ ਮਾਰਿਆ ਗ੍ਰਿਹ ਤੇ ਨਸਤਾ." (ਪ੍ਰਭਾ ਅਃ ਮਃ ੫)


ਸੰਗ੍ਯਾ- ਮੇਰ. ਮਮਤਾ. ਮਮਤ੍ਵ. "ਬਿਨਸੀ ਅਪਧਾਰੀ." (ਬਿਲਾ ਮਃ ੫)


ਦੇਖੋ, ਆਪਣਾ. "ਸਭ ਕੀਨੇ ਬਸਿ ਅਪਨ ਹੀ." (ਗੂਜ ਮਃ ੫)