ਦੇਖੋ, ਬੀਣਾ ੨। ੨. ਤਾਰ ਦਾ ਵਾਜਾ, ਜਿਸ ਦੀਆਂ ਅਨੇਕ ਸ਼ਕਲਾਂ ਹੁੰਦੀਆਂ ਹਨ. ਵਿਸ਼ੇਸ ਕਰਕੇ ਵੀਣਾ ਤੂੰਬੇ ਅਤੇ ਪੋਲੇ ਕਾਨ ਦੀ ਡੰਡੀ ਨਾਲ ਬਣਾਈ ਜਾਂਦੀ ਹੈ. ਡੰਡੀ ਪੁਰ ਸੁਰਾਂ ਦੇ ਭੇਦ ਕਰਨ ਲਈ ਸੁੰਦਰੀਆਂ ਲਗੀਆਂ ਰਹਿੰਦੀਆਂ ਹਨ. ਸੰਗੀਤ ਵਿੱਚ ਇਸ ਦੇ ਛੀ ਭੇਦ ਲਿਖੇ ਹਨ-#(ੳ) ਨਕਲੀ- ਦੋਤਾਰ ਦੀ. ਦੁਤਾਰਾ.#(ਅ) ਤ਼ਿਤੰਤ੍ਰਿ- ਤਿੰਨ ਤਾਰ ਦੀ. ਸਿਤਾਰ.#(ੲ) ਰਾਜਧਾਨੀ- ਚਾਰ ਤਾਰ ਦੀ. ਤੰਬੂਰਾ.#(ਸ) ਵਿਪੰਚੀ- ਪੰਜ ਤਾਰ ਦੀ. ਮਧ੍ਯਮ ਆਦਿ.#(ਹ) ਸਾਰ੍ਵਰੀ- ਛੀ ਤਾਰ ਦੀ.#(ਕ) ਪਰਿਵਾਦਿਨੀ- ਸੱਤ ਤਾਰ ਦੀ. ਇਸ ਪਿਛਲੇ ਭੇਦ ਦੀ ਵਾਣੀ ਦੇ ਤਿੰਨ ਤਾਰ ਲੋਹੇ ਦੇ ਅਤੇ ਚਾਰ ਤਾਰ ਪਿੱਤਲ ਦੇ ਹੁੰਦੇ ਹਨ. ਡੰਡੀ ਦੇ ਦੋਹਾਂ ਸਿਰਿਆਂ ਤੇ ਵਡੇ ਤੂੰਬੇ ਹੋਇਆ ਕਰਦੇ ਹਨ. ਸਰਸ੍ਵਤੀ ਅਤੇ ਨਾਰਦ ਆਦਿਕ ਇਹੀ ਵੀਣਾ ਵਰਤਦੇ ਹਨ ਅਰ ਉਨ੍ਹਾਂ ਦੀ ਵੀਣਾ ਦੇ ਭਿੰਨ ਭਿੰਨ ਨਾਮ ਹਨ- ਮਹਾਦੇਵ ਦੀ ਵੀਣਾ ਲੰਬੀ. ਸਰਸ੍ਵਤੀ ਦੀ ਕੱਛਪੀ. ਨਾਰਦ ਦੀ ਮਹਤੀ, ਤੰਬਰੁ ਦੀ ਕਲਾਵਤੀ। ੩. ਬਿਜਲੀ. ਵਿਦ੍ਯੁਤ.
nan
ਸੰ. ਸੰਗ੍ਯਾ- ਵੀਣਾ ਹੈ ਜਿਸ ਦੇ ਹੱਥ ਸਰਸ੍ਵਤੀ. ਦੇਖੋ, ਵੀਣਾ (ਕ).
ਵੀਣਾ ਦੇ ਡੰਡੇ ਵਾਙਰ ਚੂੜੀਆਂ ਨਾਲ ਭੂਸਿਤ ਇਸਤ੍ਰੀ ਦੀ ਬਾਂਹ.
nan
ਸੰ. ਵਿ- ਗੁਜ਼ਰਿਆ. ਲੰਘਿਆ। ੨. ਛਿਪਿਆ ਗੁਪਤ। ੩. ਚਾਹਿਆ ਹੋਇਆ। ੪. ਸੰਗ੍ਯਾ- ਇੱਛਾ. ਚਾਹ
ਵਿ- ਜਿਸ ਦਾ ਪਦਾਰਥਾਂ ਨਾਲੋਂ ਰਾਗ (ਪ੍ਰੇਮ) ਹਟ ਗਿਆ ਹੈ, ਵਿਰਕ੍ਤ। ੨. ਸੰਗ੍ਯਾ- ਮਹਾਤਮਾ ਬੁੱਧ. ਸ਼ਾਕ੍ਯਮੁਨਿ.
ਸੰ. ਸੰਗ੍ਯਾ- ਗਤਿ. ਚਾਲ। ੨. ਚਮਕ. ਪ੍ਰਭਾ। ੩. ਯਗ੍ਯ. ਜੱਗ. ੪. ਘੋੜਾ.
ਵਿਸ੍ਤਾਰ. ਫੈਲਾਉ.
ਵਿਸ੍ਤ੍ਰਿਤ ਕਰਦਾ ਹੈ. ਫੈਲਾਉਂਦਾ ਹੈ, "ਗੁਣਵੰਤੀ ਗੁਣ ਵੀਥਰੈ." (ਸ੍ਰੀ ਅਃ ਮਃ ੧)
nan
nan