ਆਪਣਾ ਕੀਤਾ. ਅਪਨਾਇਆ. "ਕੀਨਾ ਅਪਨਇਆ." (ਬਿਲਾ ਮਃ ੫)
ਸੰਗ੍ਯਾ- ਅਪਣਾ ਆਪ. "ਪ੍ਰਗਟ ਨ ਹੋਤ ਅਪਨਪੌ ਗੋਈ." (ਨਾਪ੍ਰ) ੨. ਅਪਨਾਇਤ। ੩. ਸ੍ਵਸਤਕਾਰ.
ਦੇਖੋ, ਆਪਣਾ.
ਦੇਖੋ, ਅਪਣਾਉਣਾ.
ਦੇਖੋ, ਅਪਨਇਆ। ੨. ਅਪਨਾਏ ਦੀ. "ਰਾਖ ਲਾਜ ਅਪਨਾਇਓ." (ਟੋਡੀ ਮਃ ੫) ੩. ਆਪਣਾ ਆਪ. ਅਪਨਪੌ. ਆਪਣੀ ਅਸਲੀਯਤ. "ਨਹਿ ਬੂਝਿਓ ਅਪਨਾਇਓ." (ਟੋਢੀ ਮਃ ੫)
ਕ੍ਰਿ. ਵਿ- ਆਪਣਾ ਕੀਤਾ.
ਸੰਗ੍ਯਾ- ਆਪਣੀ ਅਸਲੀਯਤ। ੨. ਅਪਣੱਤ। ੩. ਆਪਣੀ ਕੀਤੀ. ਆਪਣੀ ਬਣਾਈ. "ਧਨੁ ਧਰਤੀ ਅਰੁ ਸੰਪਤਿ ਸਗਰੀ ਜੋ ਮਾਨਿਓ ਅਪਨਾਈ." (ਸਾਰ ਮਃ ੯)
ਆਪਣਾ ਕਰਕੇ. ਆਪਣਾ ਬਣਾਕੇ.#"ਰਾਖ ਲੇਹੁ ਆਪਨ ਅਪਨਾਕ." (ਕਾਨ ਮਃ ੪)
ਸਰਵ. ਨਿਜ ਦੀ. ਆਪਣੀ। ੨. ਸੰ. ਆਪਣ. ਸੰਗ੍ਯਾ- ਦੁਕਾਨ. ਹੱਟ. "ਅਪਨੀ ਅਪਨੀ ਪਹੁਚ੍ਯੋ ਜਾਇ." (ਗੁਪ੍ਰਸੂ) ਆਪਣੀ ਹੱਟ ਉੱਪਰ ਜਾ ਪਹੁਚਿਆ। ੩. ਸੰ. ਅਪ- ਨੀ. ਦੂਰ ਲੈ ਜਾਣਾ। ੪. ਚੁਰਾਉਣਾ. ਲੁੱਟ ਲੈਜਾਣਾ.
ਆਪਣਿਆਂ ਦੀ। ੨. ਆਪਣੇ ਜਾਣਕੇ. "ਤੁਮ ਪੈਜ ਰਖਹੁ ਅਪਨੀਧੇ." (ਬਸੰ ਮਃ ੪)
ਸੰ. अपन्हुति. ਸੰਗ੍ਯਾ- ਦੁਰਾਉ. ਲੁਕਾਉ। ੨. ਬਹਾਨਾ। ੩. ਇੱਕ ਅਰਥਾਲੰਕਾਰ, ਜਿਸ ਦਾ ਲੱਛਣ ਹੈ ਕਿ ਪ੍ਰਕ੍ਰਿਤ ਪਦਾਰਥ ਨੂੰ ਨਿਸੇਧ ਕਰਕੇ (ਲੁਕੋਕੇ) ਉਸ ਦੀ ਥਾਂ ਓਹੋ ਜੇਹਾ ਹੀ ਕੋਈ ਹੋਰ ਸਤ੍ਯ ਠਹਿਰਾਉਣਾ ਅਥਵਾ ਉਪਮਾਨ ਨੂੰ ਨਿਸੇਧ ਕਰਕੇ ਉਪਮੇਯ ਨੂੰ ਸਤ੍ਯ ਠਹਿਰਾਉਣਾ.#ਉਦਾਹਰਣ-#ਘਨ ਕੀ ਨ ਗਰਜ ਹੈ ਸਿੰਘਨਾਦ ਸਿੰਘਨ ਕੋ,#ਚਪਲਾ ਕੀ ਚਮਕ, ਨ ਅਸਿ ਦਸ਼ਮੇਸ਼ ਕੋ.#ਇਸ ਥਾਂ ਬੱਦਲ ਦੀ ਗਰਜ ਅਤੇ ਬਿਜਲੀ ਦੀ ਚਮਕ ਨੂੰ ਲੁਕੋਕੇ (ਨਿਸੇਧ ਕਰਕੇ), ਉਸ ਦੀ ਥਾਂ ਸਿੰਘਾਂ ਦਾ ਸਿੰਘਨਾਦ ਅਤੇ ਦਸ਼ਮੇਸ਼ ਦੇ ਖੜਗ ਦਾ ਚਮਤਕਾਰ ਸਤ੍ਯ ਠਹਿਰਾਇਆ.#ਕਵੀਆਂ ਨੇ ਇਸ ਅਲੰਕਾਰ ਦੇ ਕਈ ਭੇਦ ਹੋਰ ਥਾਪੇ ਹਨ-#(ਅ) ਕਿਸੇ ਬਹਾਨੇ ਨਾਲ ਅਸਲ ਵਸਤੁ ਨੂੰ ਲੁਕੋਣਾ "ਕੈਤਵਾਪਨ੍ਹੁਤਿ" ਹੈ.#ਉਦਾਹਰਣ-#"ਕਲਗੀਧਰ ਕੇ ਬਾਣ ਮਿਸ ਕਾਲਬ੍ਯਾਲ ਡਸਲੇਤ."#(ੲ) ਯੁਕਤਿ ਨਾਲ ਕਿਸੇ ਵਸਤੁ ਦਾ ਨਿਸੇਧ ਕਰਕੇ ਉਸ ਦੀ ਥਾਂ ਦੂਜੀ ਦਾ ਠਹਿਰਾਉਣਾ "ਹੇਤ੍ਵਾਪਨ੍ਹੁਤਿ" ਹੈ.#ਉਦਾਹਰਣ-#ਅਮੀ ਨਹੀ ਸੁਰਲੋਕ ਮੇ ਅੰਮ੍ਰਿਤ ਗੁਰੁਘਰ ਮਾਹਿ,#ਜਿਹ ਪੀਵਤ ਹੀ ਮਰਤ੍ਯ ਸਭ ਤੁਰਤ ਅਮਰ ਹਨਐਜਾਂਹਿ.#(ਸ) ਕਿਸੇ ਵਸਤੁ ਦੇ ਧਰਮ ਦਾ ਖੰਡਨ ਕਰਕੇ, ਦੂਸਰੀ ਵਸਤੁ ਵਿੱਚ ਓਹ ਧਰਮ ਠਹਿਰਾਉਣਆ "ਪਰਯਸ੍ਤਾਪਨ੍ਹੁਤਿ." ਹੈ.#ਉਦਾਹਰਣ-#ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਮ, ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿਨਾਮ. (ਵਾਰਜੈਤ) ਇਸ ਥਾਂ ਚੰਦਨ ਆਦਿਕ ਪਦਾਰਥਾਂ ਦੀ ਸੀਤਲਤਾ ਦਾ ਖੰਡਨ ਕਰਕੇ ਹਰਿਨਾਮ ਵਿੱਚ ਸੀਤਲਤਾ ਠਹਿਰਾਈ.#(ਹ) ਕਿਸੇ ਦੀ ਸੱਚੀ ਸ਼ੰਕਾ ਦਾ ਉੱਤਰ ਅਸਲੀਯਤ ਛੁਪਾਕੇ ਬਣਾਉਟੀ ਗੱਲ ਨਾਲ ਦੇਣਾ "ਛੇਕਾਪਨ੍ਹੁਤਿ" ਹੈ.#ਉਦਾਹਰਣ-#ਯੋਧਾ ਕੇ ਨਹਿ ਮੈ ਪਿਖ੍ਯੋ ਕਭੀ ਪੀਠ ਪੈ ਘਾਉ,#ਕਟ੍ਯੋ ਅੰਗ ਇੱਕ ਸਿਲਾ ਤੇ ਫਿਸਲ ਗਯੋ ਮਮ ਪਾਉ.#ਕਿਸੇ ਸਿਪਾਹੀ ਦੀ ਪਿੱਠ ਉੱਪਰ ਜਖ਼ਮ ਵੇਖਕੇ ਕੋਈ ਪੁੱਛਦਾ ਹੈ ਕਿ ਯੋਧਾ ਦੇ ਸਨਮੁਖ ਘਾਉ ਹੋਇਆ ਕਰਦਾ ਹੈ, ਪਿੱਠ ਤੇ ਨਹੀਂ, ਇਸ ਦਾ ਉੱਤਰ ਕਾਯਰ ਸਿਪਾਹੀ ਅਸਲੀਯਤ ਛੁਪਾਕੇ ਦਿੰਦਾ ਹੈ.
ਦੇਖੋ, ਅਪ ੩। ੨. ਸੰਗ੍ਯਾ- ਕਮਜ਼ੋਰੀ ਬਲ ਦਾ ਅਭਾਵ. "ਬਲ ਅਪਬਲ ਅਪਨੋ ਨ ਬਿਚਾਰਾ." (ਚਰਿਤ੍ਰ ੪੦੫)