ਦੇਖੋ, ਦੋਹਰਾ. "ਫੇਰਦੀਆ ਦੇਹੁਰਾ ਨਾਮ ਕੋ." (ਮਲਾ ਨਾਮਦੇਵ) ੨. ਸ਼ਰੀਰ. ਬਦਨ. "ਮਾਟੀ ਕਾ ਲੇ ਦੇਹੁਰਾ ਕਰਿਆ." (ਰਾਮ ਅਃ ਮਃ ੫)
ਸੰਗ੍ਯਾ- ਦੇਹ. ਜਿਸਮ. ਸ਼ਰੀਰ. "ਭੈ ਸਚਿ ਰਾਤੀ ਦੇਹੁਰੀ." (ਸ੍ਰੀ ਅਃ ਮਃ ੧) ੨. ਦੇਹਲੀ. ਦਹਲੀਜ਼. "ਦੇਹੁਰੀ ਬੈਠੀ ਮਾਤਾ ਰੋਵੈ." (ਆਸਾ ਕਬੀਰ)
ਸੰਗ੍ਯਾ- ਦੇਹ. ਸ਼ਰੀਰ. "ਭਈ ਪਰਾਪਤਿ ਮਾਨੁਖ ਦੇਹੁਰੀਆ." (ਸੋਪੁਰਖੁ)
ਫ਼ਾ. [دیہیم] ਸੰਗ੍ਯਾ- ਤਾਜ. ਸ਼ਾਹੀ. ਮੁਕੁਟ.
nan
ਕ੍ਰਿ- ਕਿਸੇ ਦੇ ਦੋਸ ਨੂੰ ਦੇਖਕੇ ਅਣਦੇਖਿਆ ਕਰਨਾ. ਕਿਸੇ ਦੇ ਕੁਕਰਮਾਂ ਤੇ ਪੜਦਾ ਪਾਉਣਾ. ਇਹ ਪਦ ਸਿੱਖ ਅਰਦਾਸ ਵਿੱਚ ਵਰਤਦੇ ਹਨ ਅਰ ਇਸ ਵਿੱਚ ਸਿੱਖੀ ਦਾ ਉੱਤਮ ਨਿਯਮ ਹੈ.
nan
ਕ੍ਰਿ- ਦ੍ਰਿਸ਼ਿ (ਨਜਰ) ਵਿੱਚ ਲਿਆਉਣਾ. ਵੀਕ੍ਸ਼੍ਣ ਕਰਨਾ. ਅਵਲੋਕਨ ਕਰਨਾ. ਦੇਖੋ, ਵੇਖਣਾ। ੨. ਜਾਂਚਨਾ. ਪੜਤਾਲਣਾ. ਪਰਖਣਾ. "ਸਤਿਗੁਰੁ ਦੇਖਿਆ ਦੀਖਿਆ ਲੀਨੀ." (ਗਉ ਅਃ ਮਃ ੧)
ਕ੍ਰਿ. ਵਿ- ਦੇਖਦੇ ਹੀ. ਦੇਖਣਸਾਰ. "ਦੇਖਤ ਦਰਸੁ ਪਾਪ ਸਭ ਨਾਸਹਿ." (ਸਾਰ ਮਃ ੫) ੨. ਦੇਖਦਾ ਹੈ. ਦੇਖੋ, ਦੇਖਣਾ। ੩. ਸੰਗ੍ਯਾ- ਦੇਖਣ ਦਾ ਸਾਧਨ, ਨੇਤ੍ਰ. "ਚਰਨ ਕਰ ਦੇਖਤ ਸੁਣਿ ਥਕੇ." (ਵਾਰ ਬਿਹਾ ਮਃ ੩) ਪੈਰ, ਹੱਥ, ਨੇਤ੍ਰ, ਕੰਨ ਥੱਕ ਗਏ.