اُ توں شروع ہون والے پنجابی لفظاں دے معنےਵ

ਵੀਰ ਦੇਵਤਿਆਂ ਦਾ ਆਰਾਧਨ। ੨. ਬਵੰਜਾ ਵੀਰਾਂ ਦਾ ਸੇਵਨ. "ਵੀਰਾਰਾਧਨ ਜੋਗਨੀ." (ਭਾਗੁ)


ਵਿ- ਯੋਧਾ ਦਾ ਅੰਤ ਕਰਨ ਵਾਲਾ. ਬਹਾਦੁਰ ਨੂੰ ਮਾਰਨ ਵਾਲਾ। ੨. ਸੰਗ੍ਯਾ- ਤੀਰ (ਸਨਾਮਾ)


ਸਾਰੇ ਵੀਰ (ਬਹਾਦੁਰਾਂ) ਦੇ ਸ੍ਵਾਮੀ ਸ਼੍ਰੀ ਗੁਰੂ ਗੋਬਿੰਦਸਿੰਘ ਜੀ. ਵੀਰੇਸ਼੍ਵਰ.


ਦੇਖੋ, ਬੀਰੋ ਬੀਬੀ.


ਵਿਆਹ. ਦੇਖੋ, ਵਿਵਾਹ. "ਵੀਵਾਹੁ ਹੋਆ ਸੋਭ ਸੇਤੀ." (ਸੂਹੀ ਛੰਤ ਮਃ ੧) ੨. ਸੰਬੰਧ. ਮੇਲ। ੩. ਲੈਜਾਣ (ਢੋਣ) ਦੀ ਕ੍ਰਿਯਾ.


ਵਿ- ਵਿੰਗਾ. ਟੇਢਾ. "ਵਾਟ ਨ ਪਾਵਉ, ਵੀਗਾ ਜਾਉ." (ਆਸਾ ਮਃ ੧)