اُ توں شروع ہون والے پنجابی لفظاں دے معنےਅ

ਸੰ. अप्रज्ञात. ਵਿ- ਜੋ ਜਾਣਿਆ ਹੋਇਆ ਨਹੀਂ. ਜਿਸ ਦਾ ਗ੍ਯਾਨ ਨਹੀਂ. ਹੋਇਆ। ੨. ਸੰਗ੍ਯਾ- ਸਮਾਧਿ ਦੀ ਉਹ ਦਸ਼ਾ, ਜਿਸ ਵਿੱਚ ਧ੍ਯਾਤਾ ਅਤੇ ਧ੍ਯੇਯ ਦਾ ਭੇਦ ਭੁੱਲ ਜਾਂਦਾ ਹੈ.


ਦੇਖੋ, ਅਪਰਿਚਯ.


ਦੇਖੋ, ਅਪਾਰਥ.


ਕ੍ਰਿ- ਅੱਪੜਨਾ. ਪਹੁੰਚਣਾ। ੨. ਭਾਵ- ਤੁਲੱਤਾ ਪਾਉਣੀ. "ਤਾਕਉ ਕੋਈ ਅਪਰਿ ਨ ਸਾਕੈ."#(ਕਲਿ ਮਃ ੪) ੩. ਦੇਖੋ, ਉਪਰਨਾ.


ਦੇਖੋ, ਅਪਰੰਪਰ. "ਏਹੁ ਪੰਜ ਵਖਤ ਤੇਰੇ ਅਪਰਪਰਾ." (ਮਾਰੂ ਸੋਲਹੇ ਮਃ ੫) "ਅਪਰਪਰੁ ਮਨਿ ਗੁਰਸਬਦੁ ਵਸਾਇਅਉ."#(ਸਵੈਯੇ ੪. ਕੇ)


ਸੰਗ੍ਯਾ- ਸਗੁਣ ਬ੍ਰਹ੍‌ਮ. ਮਾਇਆ ਦੇ ਗੁਣਾਂ ਸਹਿਤ ਪਰਮਾਤਮਾ। ੨. ਜੀਵਾਤਮਾ.