ਦਿਖਾ. ਦਿਖਲਾਓ. "ਮੈ ਦੇਖਾਲਿਹੁ ਤਿਸੁ." (ਮਾਰੁ ਮਃ ੧)
ਸੰਗ੍ਯਾ- ਦ੍ਰਿਸ੍ਟਿ. ਨਜਰ. "ਏਹ ਸਤਿਗੁਰੁ ਦੇਖਿ ਦਿਖਾਈ." (ਰਾਮ ਅਃ ਮਃ ੧) ੨. ਕ੍ਰਿ. ਵਿ- ਦੇਖਕੇ. "ਦੇਖਿ ਸਰੂਪ ਪੂਰਨ ਭਈ ਆਸਾ." (ਟੋਡੀ ਮਃ ੫)
nan
ਫ਼ਾ. [دیگ] ਸੰਗ੍ਯਾ- ਚੌੜੇ ਮੂੰਹ ਦਾ ਵਡਾ ਬਰਤਨ, ਜਿਸ ਵਿੱਚ ਭੋਜਨ ਪਕਾਈਦਾ ਹੈ। ੨. ਭਾਵ- ਲੰਗਰ. "ਦੇਗ ਤੇਗ ਜਗ ਮੇ ਦੋਉ ਚਲੈ." (ਕ੍ਰਿਸ਼ਨਾਵ) ਦੇਖੋ, ਸਿੱਕਾ.
ਫ਼ਾ. [دیگچہ] ਸੰਗ੍ਯਾ- ਛੋਟੀ ਦੇਗ.
nan
ਦੇਗ ਅਤੇ ਤਲਵਾਰ. ਲੰਗਰ ਅਤੇ ਕ੍ਰਿਪਾਣ. ਭਾਵ- ਅਨਾਥਾਂ ਦਾ ਪਾਲਨ ਅਤੇ ਦੁਸ੍ਟਾਂ ਦਾ ਸੰਘਾਰ.
ਇਹ ਖ਼ਾਲਸੇ ਦਾ ਆਸ਼ੀਰਵਾਦ ਹੈ. ਭਾਵ- ਲੰਗਰ ਚਲਦਾ ਰਹੇ ਅਤੇ ਤਲਵਾਰ ਦ੍ਵਾਰਾ ਫਤੇ ਪ੍ਰਾਪਤ ਹੋਵੇ. ਅਨਾਥਾਂ ਦਾ ਪਾਲਨ ਅਰ ਦੁਸ੍ਟਾਂ ਦਾ ਨਾਸ਼ ਹੋਵੇ. "ਦੇਗ ਤੇਗ ਜਗ ਮੇ ਦੋਉ ਚਲੈ." (ਕ੍ਰਿਸ਼ਨਾਵ) "ਦੇਗੋ ਤੇਗ਼ੋ ਫ਼ਤਹ ਨੁਸਰਤ ਬੇਦਰੰਗ। ਯਾਫ਼ਤਜ਼ ਨਾਨਕ ਗੁਰੂ ਗਬਿੰਦਸਿੰਘ." ਦੇਖੋ, ਸਿੱਕਾ.
nan
ਖ਼ਾ. ਲੰਗਰ ਬੰਦ ਹੋਣ ਦੀ ਕ੍ਰਿਯਾ. ਭੋਜਨ ਦੀ ਸਾਮਗ੍ਰੀ ਨਾ ਹੋਣ ਤੋਂ ਚੁਲ੍ਹੇ ਅੱਗ ਨਾ ਪੈਣ ਦੀ ਹ਼ਾਲਤ.